ਨਵੀਂ ਦਿੱਲੀ, 5 ਮਈ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਨੇ ਪੁਲਾੜ ਦੇ ਖੇਤਰ ਵਿਚ ਅੱਜ ਇਕ ਵੱਡੀ ਉਪਲਬਧੀ ਹਾਸਿਲ ਕੀਤੀ? ਪੁਲਾੜ ਸੰਸਥਾ ਇਸਰੋ ਨੇ ਅੱਜ ਸ੍ਰੀ ਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਾਊਥ ਏਸ਼ੀਆ ਸੈਟੇਲਾਈਟ ਜੀਸੈੱਟ-9 ਦਾ ਸਫਲਤਾਪੂਰਵਕ ਦਾਗਿਆ? ਦੱਸਣਯੋਗ ਹੈ ਕਿ ਸਾਰਕ ਦੇ 6 ਦੇਸ਼ ਸ੍ਰੀਲੰਕਾ, ਭੂਟਾਨ, ਅਫਗਾਨਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਮਾਲਦੀਪ ਇਸ ਪ੍ਰਾਜੈਕਟ ਦਾ ਹਿੱਸਾ ਹਨ। ਸਾਊਥ ਏਸ਼ੀਆ ਸੈਟੇਲਾਈਟ ਜੀਸੈੱਟ-9 ਦਾ ਸਫਲਤਾਪੂਰਵਕ ਦਾਗਣ ਉਤੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਇਸਰੋ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਨੂੰ ਸਖਤ ਮਿਹਨਤ ਕਰਨ ਵਾਲੇ ਵਿਗਿਆਨੀਆਂ ਦੀ ਟੀਮ ਉਤੇ ਬਹੁਤ ਮਾਣ ਹੈ।
ਭਾਰਤ ਵੱਲੋਂ ਦੱਖਣੀ ਏਸ਼ੀਆ ਸੰਚਾਰ ਉਪਗ੍ਰਹਿ ਜੀਸੈੱਟ-9 ਲਾਂਚ – 6 ਦੇਸ਼ਾਂ ਨੂੰ ਲਾਭ



