Skip to content
Independent perspectives. Global stories.
BREAKING

ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ’ਤੇ ਹਲਕਾ ਸਰਦੂਲਗੜ੍ਹ ਵਿੱਚ ਖੁਸ਼ੀ ਦੀ ਲਹਿਰ

Share this story

image ਸਰਦੂਲਗੜ੍ਹ, 4 ਮਈ (ਵਿਪਨ ਗੋਇਲ, ਬਲਜੀਤ ਪਾਲ)- ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਲੀਡਰ ਸੁਨੀਲ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਤੇ ਹਲਕਾ ਸਰਦੂਲਗੜ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ’ਤੇ ਹਲਕਾ ਸਰਦੂਲਗੜ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ, ਸਾਬਕਾ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਪੀ.ਪੀ.ਸੀ.ਸੀ ਦੇ ਮੈਂਬਰ ਸੰਤ ਨਰਾਇਣ ਮੁਨੀ,ਪੰਜਾਬ ਕਾਗਰਸ ਦੇ ਸਕੱਤਰ ਪ੍ਰੋਫਸਰ ਜੀਵਨ ਦਾਸ ਬਾਵਾ,ਗੁਰਸ਼ਰਨ ਸਿੰਘ ਮਾਖਾ, ਸੱਤਪਾਲ ਵਰਮਾ ਸਾਬਕਾ ਚੇਅਰਮੈਨ, ਰਾਮ ਕੁਮਾਰ ਵਰਮਾ, ਬੋਹੜ ਸਿੰਘ ਝੰਡਾ ਕਲ੍ਹਾ, ਰਾਜ ਕੁਮਾਰ ਸਾਬਕਾ ਐਮ.ਸੀ, ਮਾਰਕਿਟ ਕਮੇਟੀ ਸਰਦੂਲਗੜ ਦੇ ਸਾਬਕਾ ਵਾਇਸ ਚੇਅਰਮੈਨ ਰਾਜੇਸ਼ ਗਰਗ, ਸੁਖਵਿੰਦਰ ਸਿੰਘ ਸੁੱਖੀ ਸਾਬਕਾ ਪ੍ਰਧਾਨ ਬਲਾਕ ਯੂਥ ਕਾਂਗਰਸ, ਜਗਸੀਰ ਸਿੰਘ ਮੀਰਪੁਰ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਬਠਿੰਡਾ, ਸ਼ਿਵਤਾਜ ਸ਼ਰਮਾ, ਪਵਨ ਚੋਧਰੀ, ਆਤਮ ਪ੍ਰਕਾਸ਼ ਲੱਛੀ, ਮਥਰਾ ਦਾਸ ਗਰਗ, ਭੋਜ ਰਾਜ ਜੈਨ, ਜੀਤ ਸਿੰਘ ਸਾਬਕਾ ਐਮ.ਸੀ, ਜਗਦੀਸ਼ ਰਾਏ ਜਿਲ੍ਹੇਦਾਰ, ਰਾਮ ਕਿਸ਼ਨ ਜਟਾਣਾ, ਰਨਬੀਰ ਸਿੰਘ,ਗਗਨਦੀਪ ਸਿੰਘ ਗੋਗੀ, ਜਸਵੀਰ ਸਿੰਘ ਜੱਸੀ, ਮਿੱਠੂ ਸਿੰਘ ਦੰਦੀਵਾਲ, ਵਿਜੈ ਕੁਮਾਰ ਰਾਠੀ ਅਤੇ ਰਾਮ ਸਿੰਘ ਨੰਬਰਦਾਰ ਨੇ ਵਧਾਈ ਦਿੱਤੀ ਅਤੇ ਆੱਲ ਇੰਡਿਆ ਕਾਂਗਰਸ ਦੀ ਪ੍ਰਧਾਨ ਸ਼੍ਰੀ ਮਤੀ ਸੋਨਿਆ ਗਾਂਧੀ,ਉੱਪ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।

WRITTEN BY