June 19, 2026 5:03 pm

ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਪਿੰਡ ਭਾਟੂਆਂ ਦੇ ਲੋਕ

ਮੂਣਕ, 3 ਸਤੰਬਰ (ਸੁਰਜੀਤ ਸਿੰਘ ਭੁਟਾਲ)-ਭਾਵੇਂ ਪੰਜਾਬ ਸਰਕਾਰ ਵਲੋਂ ਗਰੀਬ ਲੋਕਾਂ ਮੁੱਢਲੀਆਂ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਰਾਜ ਨਹੀਂ ਸੇਵਾ ਦਾ ਨਾਅਰਾ ਲਾਇਆ ਸੀ ਪਰ ਇੰਨ੍ਹਾਂ ਦੇ ਰਾਜ ਵਿਚ ਸੇਵਾ ਤਾਂ ਇਕ ਪਾਸੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਹੋਣਾ ਪੈ ਰਿਹਾ ਹੈ। ਇਸਦੀ ਤਾਜ਼ਾ ਮਿਸਾਲ ਨੇੜਲੇ ਪਿੰਡ ਭਾਟੂਆਂ ਵਿਖੇ ਵੇਖਣ ਨੂੰ ਮਿਲੀ ਜਿਥੇ ਵਾਟਰ ਵਰਕਸ ਕਈਂ ਦਿਨਾਂ ਤੋਂ ਖ਼ਰਾਬ ਹੋਣ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ।
waterproblum
ਜਿਸ ਕਾਰਨ ਪਿੰਡ ਵਾਸੀ ਪਾਣੀ ਦੀ ਬੂੰਦ-ਬੂੰਦ ਲਈ ਤਰਸ ਗਏ ਹਨ। ਇਸ ਸਭ ਤੋਂ ਮਜਬੂਰ ਹੋਏ ਲੋਕਾਂ ਨੇ ਇਕੱਠੇ ਹੋ ਕੇ ਪਿੰਡ ਦੇ ਵਾਟਰ ਵਰਕ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਸਬੰਧਤ ਮਹਿਕਮੇਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਅਤੇ ਅਗਾਂਹਵਧੂ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਵਿਚ ਪਾਣੀ ਦਾ ਸਾਧਨ ਘੱਟ ਹੈ ਅਤੇ ਲੋਕ ਪਾਣੀ ਦੀ ਬੂੰਦ ਬੂੰਦ ਲਈ ਤਰਸ ਰਹੇ ਹਨ। ਮਜ਼ਦੂਰ ਅਤੇ ਗਰੀਬ ਲੋਕਾਂ ਨੂੰ ਵੱਡੀ ਮੁਸੀਬਤਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਇਸ ਮੌਕੇ ਲਿਖਤੀ ਤੌਰ ਤੇ ਹਲਫ਼ਨਾਮਾ ਪੇਸ਼ ਕਰਦਿਆਂ ਪਿੰਡ ਦੇ ਸਰਪੰਚ ਬੁੱਗਰ ਸਿੰਘ, ਸਮਾਜ ਸੇਵਕ ਮਿੱਠੂ ਸਿੰਘ ਅਤੇ ਸੁਖਜਿੰਦਰ ਸਿੰਘ ਆਦਿ ਨੇ ਦਸਿਆ ਕਿ ਵਾਟਰ ਵਰਕਸ ਵਿਚ ਮੋਟਰ ਪੰਜ ਹਾਰਸ ਪਾਵਰ ਦੀ ਹੈ ਅਤੇ ਅਸੀ ਮਹਿਕਮੇਂ ਨੂੰ ਮੋਟਰ ਵੱਡੀ ਪਾਉਣ ਲਈ ਵਾਰ ਵਾਰ ਬੇਨਤੀ ਕਰ ਰਹੇ ਹਾਂ ਪਰ ਵੱਡੀ ਮੋਟਰ ਪਾਉਣ ਲਈ ਮਹਿਕਮੇਂ ਦਾ ਐਸ.ਡੀ.ਓ. ਇਕ ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਇਸ ਸਬੰਧੀ ਜਦੋਂ ਐਸ.ਡੀ.ਓ. ਹਿੰਮਤ ਸਾਰਦੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਗੱਲ ਕਬੂਲਦਿਆਂ ਕਿਹਾ ਕਿ ਵੱਡੀ ਮੋਟਰ ਲਈ ਤਕਰੀਬਨ ਡੇਢ ਲੱਖ ਦਾ ਖਰਚਾ ਆਉਣਾ ਹੈ ਅਤੇ ਸਰਕਾਰ ਸਿਰਫ 25 ਪ੍ਰਤੀਸ਼ਤ ਹੀ ਦੇ ਸਕਦੀ ਹੈ ਅਤੇ ਬਾਕੀ ਦਾ ਪਿੰਡ ਵਾਸੀਆਂ ਨੂੰ ਹੀ ਇਕੱਠਾ ਕਰਨਾਂ ਪਵੇਗਾ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਪੇਸ਼ ਆਉਂਦੀ ਸਮੱਸਿਆ ਦਾ ਹੱਲ ਕਰੇ।

Send this to a friend