ਮਹਿਲ ਕਲਾਂ, 3 ਸਤੰਬਰ (ਹਰਜਿੰਦਰ ਸਿੰਘ ਪੱਪੂ)-ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਦੂਸਰੀ ਵਾਰ ਪ੍ਰਧਾਨ ਚੁਣੇ ਦੀ ਖੁਸ਼ੀ ਜਾਹਿਰ ਕਰਦਿਆਂ ਯੂਥ ਵਿੰਗ ਅਕਾਲੀ ਦਲ ਮਹਿਲ ਕਲਾਂ ਦੇ ਸਰਕਲ ਪ੍ਰਧਾਨ ਹਰਭੁਪਿੰਦਰ ਜੀਤ ਸਿੰਘ ਲਾਡੀ, ਸਰਕਲ ਕੁਰੜ ਦੇ ਪ੍ਰਧਾਨ ਹਰਦੇਵ ਸਿੰਘ ਜਵੰਧਾ, ਸਰਕਲ ਠੀਕਰੀਵਾਲ ਦੇ ਪ੍ਰਧਾਨ ਜੁਗਰਾਜ ਸਿੰਘ ਰਾਜਾ ਬੀਹਲਾ, ਡਾ. ਸੁਖਵਿੰਦਰ ਸਿੰਘ ਨਿਹਾਲੂਵਾਲ, ਸਰਪੰਚ ਜਗਰੂਪ ਸਿੰਘ ਮਾਂਗੇਵਾਲ ਅਤੇ ਯੂਥ ਆਗੂ ਪਰਮਜੀਤ ਸਿੰਘ ਕਾਹਲੋਂ ਮਨਾਲ ਨੇ ਕਿਹਾ ਕਿ ਸ੍ਰ. ਸੁਖਬੀਰ ਸਿੰਘ ਬਾਦਲ ਨੇ ਪਹਿਲੀਵਾਰ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਜੋ ਪ੍ਰਾਪਤੀਆਂ ਕੀਤੀਆਂ ਹਨ, ਉਹ ਅੱਜ ਤੱਕ ਅਕਾਲੀ ਦਲ ਦੇ ਕਿਸੇ ਵੀ ਪ੍ਰਧਾਨ ਦੇ ਹਿੱਸੇ ਨਹੀਂ ਆਈਆਂ, ਜਿਸ ਨੂੰ ਦੇਖਦਿਆਂ ਸਾਰੇ ਡੈਲੀਗੇਟਾਂ ਵੱਲੋਂ ਸ੍ਰ. ਸੁਖਬੀਰ ਸਿੰਘ ਬਾਦਲ ਦੇ ਸਿਰ ਉਪਰ ਦੂਸਰੀ ਵਾਰ ਪਾਰਟੀ ਪ੍ਰਧਾਨ ਦਾ ਤਾਜ ਸਜਾਇਆ ਗਿਆ ਹੈ, ਉਕਤ ਆਗੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ੍ਰ. ਬਾਦਲ ਦੀ ਅਗਵਾਈ ਹੇਠ ਅੱਜ ਤੱਕ ਵਿਧਾਨ ਸਭਾ, ਸ਼੍ਰੋਮਣੀ ਕਮੇਟੀ, ਨਗਰ ਨਿਗਮ, ਨਗਰ ਕੌਂਸਲ, ਜਿਲ੍ਹਾ ਪ੍ਰੀਸਦ, ਸੰਮਤੀ ਅਤੇ ਗ੍ਰਾਮ ਪੰਚਾਇਤਾਂ ਆਦਿ ਜੋ ਵੀ ਚੋਣਾਂ ਪੰਜਾਬ ਵਿੱਚ ਹੋਈਆਂ ਉਸ ਵਿੱਚ ਪਾਰਟੀ ਨੂੰ ਜੋਰਦਾਰ ਸਫਲਤਾ ਪ੍ਰਾਪਤ ਹੋਈ, ਜਦਕਿ ਦਿੱਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਰਨਾ ਗਰੁੱਪ ਨੂੰ ਭਾਜ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਝੰਡਾ ਵੀ ਲਹਿਰਾਇਆ ਗਿਆ। ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੀ ਅਕਾਲੀ ਭਾਜਪਾ ਗਠਜੋੜ ਹੂੰਝਾਂਫੇਰ ਜਿੱਤ ਪ੍ਰਾਪਤ ਕਰਕੇ ਜਿੱਤ ਦਾ ਝੰਡਾ ਲਹਿਰਾਏਗਾ ਅਤੇ ਕੇਂਦਰ ‘ਚ ਬਣਨ ਵਾਲੀ ਐਨ.ਡੀ.ਏ ਦੀ ਸਰਕਾਰ ‘ਚ ਅਹਿਮ ਰੋਲ ਅਦਾ ਕਰੇਗਾ।