ਤਰਨਤਾਰਨ, 30 ਅਪ੍ਰੈਲ (ਚਮਕੌਰ ਸਿੰਘ, ਤਰਸੇਮ ਸਿੰਘ ਭੁਪਾਲ)- ਜ਼ਿਲ੍ਹਾ ਤਰਨ ਦੇ ਸਰਹੱਦੀ ਥਾਣਾ ਖਾਲੜਾ ਦੇ ਪਿੰਡ ਨਾਰਲੀ ਚ ਕਬਾੜ ਦੇ ਸਮਾਨ ਨੂੰ ਕੁਟਦਿਆਂ ਧਮਾਕਾ ਹੋਣ ਨਾਲ ਪਿਉ ਧੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਨ ਮੁਖਤਾਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਨਾਰਲੀ ਇਲਾਕੇ ਦੇ ਪਿੰਡਾਂ ਵਿਚ ਫੇਰੀ ਕਰਕੇ ਕਬਾੜ ਦੀ ਖ੍ਰੀਦਦਾਰੀ ਕਰਦਾ ਸੀ ਐਤਵਾਰ ਸਵੇਰੇ 11 ਵਜੇ ਘਰੋਂ ਕਬਾੜ ਖ੍ਰੀਦਣ ਗਿਆ ਅਤੇ 12 ਵਜੇ ਘਰ ਆ ਕਿ ਖ੍ਰ੍ਰੀਦੇ ਹੋਏ ਕਬਾੜ ਨੂੰ ਤੋੜਨ ਲੱਗਾ ਤਾਂ ਜਬਰਦਸ਼ਤ ਧਮਾਕਾ ਹੋਇਆ ਜਿਸ ਦੌਰਾਨ ਮੁਖਤਾਰ ਸਿੰਘ ਅਤੇ ਉਸਦੀ 7 ਸਾਲ ਦੀ ਬੇਟੀ ਸੰਦੀਪ ਜੋ ਉਸ ਵਕਤ ਆਪਣੇ ਪਿਤਾ ਕੋਲ ਸੀ ਦੋਨੋਂ ਮੌਕੇ ਤੇ ਮਾਰੇ ਗਏ ਧਮਾਕੇ ਦੀ ਅਵਾਜ ਨੇੜਲੇ ਪਿੰਡਾਂ ਤੱਕ ਸੁਣਾਈ ਦਿਤੀ। ਮ੍ਰਿਤਕ ਮੁਖਤਾਰ ਸਿੰਘ ਆਪਣੇ ਪਿਛੇ 2 ਬੇਟੀਆਂ ਅਤੇ ਇੱਕ ਬੇਟਾ ਛੱਡ ਗਿਆ। ਮੌਕੇ ਤੇ ਪਹੁੰਚੀ ਪੁਲਸ ਨੇ ਮ੍ਰਿਤਕ ਮੁਖਤਾਰ ਸਿੰਘ ਅਤੇ ਉਸਦੀ ਬੇਟੀ ਸੰਦੀਪ ਕੌਰ ਦੀ ਲਾਸ਼ ਨੂੰ ਪੋਸਟਮਾਟਮ ਲਈ ਭੇਜ ਦਿਤਾ ਅਤੇ ਘਟਨਾ ਵਾਲੀ ਜਗ੍ਹਾ ਦੀ ਜਾਂਚ ਕੀਤੀ ਜਾ ਰਹੀ ਹੈ।
ਕਬਾੜ ’ਚ ਬੰਬ ਧਮਾਕਾ ਹੋਣ ਨਾਲ ਪਿਉ ਧੀ ਦੀ ਮੌਤ



