ਕੀਰਤਪੁਰ ਸਾਹਿਬ, 30 ਅਪ੍ਰੈਲ (ਅਮਰਾਨ ਖਾਨ)-ਗੰਗੂਵਾਲ ਦੇ ਨਜ਼ਦੀਕ ਗੱਡੀ ਨੰ: ਫਬ.65.ੳਚ.0055 ਨੇ ਇੱਕ ਮੋਟਰਸਾਈਕਲ ਸਵਾਰ ਨੂੰ ਫੇਂਟ ਮਾਰੀ ਗੱਡੀ ਦੀ ਰਫਤਾਰ ਐਨੀ ਤੇਜ਼ ਸੀ ਕਿ ਫੇਂਟ ਮਾਰਨ ਤੋਂ ਬਾਅਦ ਚਾਲਕ ਨੇ ਨਜ਼ਦੀਕ ਦੁਕਾਨ ਨਰਿੰਦਰ ਫਰਨੀਚਰ ਹਾਊਸ ਵਿੱਚ ਜਾ ਕੇ ਟੱਕਰ ਮਾਰੀ। ਫਰਨੀਚਰ ਹਾਊਸ ਦੇ ਮਾਲਕ ਪਰੀਤਮ ਸਿੰਘ ਅਨੁਸਾਰ ਜੋ ਮੌਕੇ ’ਤੇ ਮੌਜੂਦ ਸਨ ਵਾਹਨ ਚਾਲਕ ਨੇ ਜਿਸ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਉਸਨੁੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਇਸ ਬੇਕਾਬੂ ਹੋਈ ਗੱਡੀ ਨਾਲ ਉਸਦਾ ਇੱਕ ਮੋਟਰਸਾਈਕਲ, ਸੋਫਾ ਸੈਟ, ਬੈੱਡ ਅਤੇ ਦੁਕਾਨ ਦਾ ਸਾਰਾ ਫਰੰਟ ਟੁੱਟ ਗਿਆ ਹੈ ’ਤੇ 1.50 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ, ਉਸ ਅਨੁਸਾਰ ਮੌਕੇ ’ਤੇ ਪਹੁੰਚੀ ਪੁਲਿਸ ਵਲੋਂ ਹਾਦਸਾ ਗਰਸਤ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਦੁਕਾਨ ਮਾਲਕ ਵਲੋਂ ਵੀ ਆਪਣੇ ਹੋਏ ਨੁਕਸਾਨ ਦੀ ਵਾਹਨ ਚਾਲਕ ਕੋਲੋਂ ਮੁਆਵਜ਼ੇ ਦੀ ਮੰਗ ਰੱਖੀ ਗਈ।
ਗੰਗੂਵਾਲ ਦੇ ਨਜ਼ਦੀਕ ਬੇਕਾਬੂ ਹੋਈ ਗੱਡੀ ਨਾਲ ਮੋਟਰਸਾਈਕਲ ਸਵਾਰ ਫੱਟੜ-ਇੱਕ ਦੁਕਾਨ ਦਾ ਨੁਕਸਾਨ



