Skip to content
Independent perspectives. Global stories.
BREAKING

ਦੋ ਮੋਟਰਸਾਇਕਲਾਂ ਦੀ ਆਪਸੀ ਟੱਕਰ ਵਿਚ ਇੱਕ ਵਿਅਕਤੀ ਦੀ ਮੌਤ-ਦੂਜਾ ਜਖਮੀ

Share this story

image ਸਮਰਾਲਾ, 30 ਅਪ੍ਰੈਲ (ਕਮਲਜੀਤ)- ਅੱਜ ਲੁਧਿਆਣਾ ਤੋਂ ਚੰਡੀਗੜ ਸੜਕ ਤੇ ਆਈ.ਟੀ.ਆਈ. ਦੇ ਨਜਦੀਕ ਦੋ ਮੋਟਰਸਾਇਕਲ ਸਵਾਰਾਂ ਦੇ ਆਪਸ ਵਿਚ ਸਿੱਧੀ ਟੱਕਰ ਹੋ ਜਾਣ ਨਾਲ ਇੱਕ ਵਿਅਕਤੀ ਦੀ ਮੌਤ ਤੇ ਦੂਜੇ ਵਿਅਕਤੀ ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਮੋਟਰਸਾਇਕਲ ਸਵਾਰ ਲੁਧਿਆਣੇ ਵਲੋਂ ਸਮਰਾਲੇ ਨੂੰ ਜਾ ਰਿਹਾ ਸੀ ਜਦਕਿ ਦੂਜੇ ਪਾਸਿਉ ਤੇਜ ਰਫਤਾਰ ਨਾਲ ਆ ਰਿਹਾ ਦੂਜਾ ਮੋਟਰਸਾਇਕਲ ਸਵਾਰ ਇੱਕ ਬੱਸ ਨੂੰ ਉਵਰਟੇਕ ਕਰਨ ਦੌਰਾਨ ਦੂਜੇ ਮੋਟਰਸਾਇਕਲ ਨਾਲ ਸਿੱਧਾ ਜਾ ਟਕਰਾਇਆ। ਇੱਕ ਟੱਕਰ ਨਾਲ ਦੋਵਾਂ ਦੇ ਮੋਟਰਸਾਇਕਲ ਵੀ ਨੁਕਸਾਨੇ ਗਏ। ਮੌਕੇ ਤੇ ਪੁੱਜੇ ਪੁਲਿਸ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੋਵਾਂ ਜਖਮੀਆਂ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ। ਜਿੱਥੇ ਇਲਾਜ ਦੌਰਾਨ ਜਸਵੀਰ ਸਿੰਘ ਵਾਸੀ ਮਿਲੱਰਗੰਜ ਲੁਧਿਆਣਾ ਦੀ ਮੌਤ ਹੋ ਗਈ।

WRITTEN BY