Skip to content
Independent perspectives. Global stories.
BREAKING

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਵਿਰਾਸਤ ਏ ਖਾਲਸਾ ਦਾ ਦੌਰਾ

Share this story

image ਸ੍ਰੀ ਅਨੰਦਪੁਰ ਸਾਹਿਬ, 29 ਅਪ੍ਰੈਲ (ਦਵਿੰਦਰਪਾਲ ਸਿੰਘ, ਅੰਕੁਸ਼)- ਪਵਿੱਤਰ ਤੇ ਮੁਕੱਦਸ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ 308 ਕਰੋੌੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਵਿਰਾਸਤ ਏ ਖਾਲਸਾ ਨੂੰ ਦੇਖ ਕੇ ਅੱਜ ਜਿੱਥੇ ਖੁਸ਼ੀ ਮਹਿਸੂਸ ਹੋਈ ਹੈ ਉਥੇ ਇਸ ਗੱਲ ਦੀ ਤਸੱਲੀ ਵੀ ਹੈ ਕਿ ਪੰਜਾਬ ਦੇ 500 ਸਾਲਾ ਦੇ ਅਮੀਰ ਵਿਰਸੇ ਨੂੰ ਇਸ ਕੰਪਲੈਕਸ ਵਿਚ ਬਾਖੂਬੀ ਦਿਖਾਇਆ ਗਿਆ ਹੈ ਪਰ ਅਜਿਹੇ ਅਜਾਇਬ ਘਰਾ ਨੂੰ ਬਣਾਉਣ ਤੋ ਬਾਅਦ ਉਸ ਦੇ ਰੱਖ ਰਖਾਵ ਲਈ ਆਉਣ ਵਾਲੇ ਖਰਚਿਆ ਦੇ ਲਈ ਗੰਭੀਰ ਚਿੰਤਨ ਕਰਨ ਦੀ ਲੋੜ ਹੈ ਤਾ ਜ਼ੋ ਇਨ੍ਹਾ ਅਜਾਇਬ ਘਰਾ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ।ਜੇਕਰ ਇਸ ਦੇ ਲਈ ਆਮਦਨ ਦੇ ਸਰੋਤ ਨਾ ਪੈਦਾ ਕੀਤੇ ਗਏ ਤਾ ਇਹ ਵਿਰਾਸਤਾ ਲੰਬੇ ਸਮੇਂ ਤੱਕ ਨਹੀ ਚੱਲ ਸਕਣ ਗਿਆ। ਕਿਉਕਿ ਕਰਜੇ ਲੈ ਕੇ ਇਨ੍ਹਾ ਦਾ ਰੱਖ ਰਖਾਓ ਕਰਨਾ ਉਚਿਤ ਨਹੀ ਹੈ ਜ਼ੋ ਪਿਛਲੇ ਸਮੇਂ ਦੌਰਾਨ ਕੀਤਾ ਜਾਦਾ ਰਿਹਾ ਹੈ। ਇਹ ਪ੍ਰਗਟਾਵਾ ਸਰਦਾਰ ਨਵਜੌਤ ਸਿੰਘ ਸਿੱਧੂ ਕੈਬਨਿਟ ਮੰਤਰੀ ਸਥਾਨਕ ਸਰਕਾਰ , ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਵਿਭਾਗ ਤੇ ਅਜਾਇਬ ਘਰ ਪੰਜਾਬ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਰਾਸਤ ਏ ਖਾਲਸਾ ਦਾ ਦੌਰਾ ਕਰਨ ਉਪਰੰਤ ਪੱਤਰਕਾਰਾ ਨਾਲ ਵਿਸੇਸ਼ ਗੱਲਬਾਤ ਕਰਦੇ ਹੋਏ ਕੀਤਾ। ਉ੍ਹਨਾ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ (ਜ਼ੋ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋ ਵਿਧਾਇਕ ਹਨ) ਵੀ ਸਨ। ਸ੍ਰੀ ਸਿੱਧੂ ਨੇ ਇਸ ਮੌਕੇ ਤੇ ਕਿਹਾ ਕਿ ਵਿਰਾਸਤ ਏ ਖਾਲਸਾ ਨੁੂੰ ਚਲਾਉਣ ਦੇ ਲਈ ਲਗਭਗ 90 ਲੱਖ ਰੁਪਏ ਮਹੀਨਾ ਖਰਚ ਆਉਦਾ ਹੈ ਜਿਸ ਵਿਚ 30 ਲੱਖ ਰੁਪਏ ਰੱਖ ਰਖਾਵ ਵਾਲੀ ਕੰਪਨੀ ਦਾ ਖਰਚਾ ਹੈ ਅਤੇ ਇਸ ਨੁੰ ਲੰਬੇ ਸਮੇਂ ਤੱਕ ਚਲਾਉਣ ਦੇ ਲਈ ਇਥੇ ਕੋਈ ਵਿਸੇਸ਼ ਉਪਰਾਲੇ ਕਰਨ ਦੀ ਲੋੜ ਹੈ। ਉ੍ਹਨਾ ਨੇ ਕਿਹਾ ਕਿ ਵਿਰਾਸਤ ਏ ਖਾਲਸਾ ਦੇ ਨਾਲ ਲੰਗਦੇ 60 ਏਕੜ ਦੇ ਖਾਲੀ ਪਏ ਥਾਂ ਉਤੇ ਕੋਈ ਅਜਿਹਾ ਪ੍ਰੋਜੈਕਟ ਲਿਆਦਾ ਜਾਵੇਗਾ ਜ਼ੋ ਇਸ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। ਇਸ ਦੇ ਲਈ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਸਾਡੀ ਆਣ ਬਾਣ ਅਤੇ ਸ਼ਾਨ ਦੇ ਪ੍ਰਤੀਕ ਅਤੇ ਸਾਡੀ ਸਭ ਤੋ ਉਚੀ ਵਿਰਾਸਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੈ। ਉਨ੍ਹਾ ਲੋਕਾ ਲਈ ਵਿਸੇਸ਼ ਸਹੂਲਤਾ ਮੁਹੱਈਆ ਕਰਵਾਉਣ ਦੀ ਲੋੜ ਹੈ ਤਾ ਜੋ ਸੰਸਾਰ ਭਰ ਤੋ ਆਉਣ ਵਾਲੇ ਸੈਲਾਨੀ , ਸ਼ਰਧਾਲੂ ਸਹੂਲਤਾ ਦਾ ੱਿਨੱਘ ਮਾਣ ਸਕਣ। ਇਸ ਦੇ ਨੇੜੇ ਹੋਰ ਬਹੁਤ ਸਾਰੇ ਪਵਿੱਤਰ ਧਾਰਮਿਕ ਅਤੇ ਇਤਿਹਾਸਕ ਸਥਾਨ ਹਨ ਜਿਨ੍ਹਾ ਵਿਚ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਜੀ ਦਾ ਮੰਦਿਰ ਵੀ  ਹੈ। ਊ੍ਹਨਾ ਨੇ ਕਿਹਾ ਕਿ ਸਾਡੀ ਸਰਕਾਰ ਦਾ ਮਨਸੂਬਾ, ਸਮੱਸਥ ਉਨਤੀ ਦਾ ਆਧਾਰ ਭਾਰਤੀ ਸਵੈ ਨਿਰਭਰਤਾ ਤੇ ਜੋਰ ਦੇਣਾ ਹੈ ਜਿਹੜਾ ਵੀ  ਸੰਸਥਾ ਆਤਮ ਨਿਰਭਰ ਹੋਵੇਗੀ ਉਸ ਨੂੰ ਚਲਾਉਣਾ ਅਤੇ ਉ੍ਹਸ ਦਾ ਰੱਖ ਰਖਾਵ ਉਨ੍ਹਾ ਹੀ ਸਲੀਕੇਦਾਰ ਹੋਵੇਗਾ।                       ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਤੋ ਉਪਰੰਤ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਨੇ ਇਹ ਐਲਾਨ ਕੀਤਾ ਕਿ ਪੰਜਾਬ ਦੇ ਤਿੰਨ ਤਖ਼ਤਾ ਨੂੰ ਇੱਕ ਸਰਕਟ ਦੇ ਵਿਚ ਜੋੜਿਆ ਜਾਵੇ। ਅੱਜ ਮੈ ਪੰਜਾਬ ਦੇ ਸਪੀਕਰ ਅਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਰਾਣਾ ਕੰਵਰਪਾਲ ਸਿੰਘ ਦਾ ਵਿਸੇਸ਼ ਤੌਰ ਤੇ ਧੰਨਵਾਦੀ ਹਾਂ ਕਿ ਜਿਨ੍ਹਾ ਦੇ ਸਦਕਾ ਮੈਨੂੰ ਅੱਜ ਇਥੇ ਆਉਣ ਦਾ ਮੌਕਾ ਮਿਲਿਆ । ਉਨ੍ਹਾਂ ਨੇ ਕਿਹਾ ਕਿ ਪਿਛਲੀਆ ਸਰਕਾਰਾ ਨੇ ਆਪਣੇ ਨਿੱਜੀ ਹਿੱਤਾ ਲਈ ਪੰਜਾਬ ਵਿਚ ਕਈ ਬਹੁਤ ਵਧੀਆ ਚੱਲਦੇ ਅਦਾਰੇ , ਟੂਰਿਸਟ ਕੰਪਲੈਕਸ ਆਦਿ ਬੰਦ ਕਰ ਦਿੱਤੇ। ਊ੍ਹਨਾ ਨੇ ਕਿਹਾ ਕਿ ਅਸੀ ਪਿਛਲੀ ਸਰਕਾਰ ਦੀਆ ਕਮੀਆ ਨੂੰ ਅੱਗੇ ਲਿਆਉਣ ਦੀ ਬਜਾਏ ਪਿਛਲੀਆ ਸਰਕਾਰਾ ਵਲੋ. ਪੈਦਾ ਕੀਤੀਆ ਸਮੱਸਿਆਵਾ ਦਾ ਸਮਾਧਾਨ ਕਰਨ ਲਈ ਯਤਨ ਕਰਾਗੇ।

WRITTEN BY