Skip to content
Independent perspectives. Global stories.
BREAKING

ਵਿਧਾਇਕ ਭੱਟੀ ਨੇ ਲੋਕਾਂ ਅਤੇ ਪਾਰਟੀ ਵਰਕਰਾਂ ਦੀਆਂ ਤਕਲੀਫ਼ਾ ਸੁਣੀਆਂ

Share this story

image ਮਲੋਟ, 29 ਅਪ੍ਰੈਲ (ਜਗਦੀਪ ਧਵਨ)- ਵਿਧਾਇਕ ਅਜਾਇਬ ਸਿੰਘ ਭੱਟੀ ਨੇ ਅੱਜ ਸਥਾਨਕ ਬਿਜਲੀ ਬੋਰਡ ਰੈਸਟ ਹਾਊਸ ਵਿਚ ਹਲਕੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਦੀਆਂ ਤਕਲੀਫ਼ਾ ਸੁਣੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਭੱਟੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਅੰਦਰ ਸਾਫ ਸੁਥਰਾ ਪ੍ਰਸਾਸ਼ਨ ਦੇਣ ਦਾ ਵਾਅਦਾ ਕੀਤਾ ਸੀ ਅਸੀਂ ਪਾਰਟੀ ਦੇ ਸਿਪਾਹੀ ਹੋਣ ਨਾਤੇ ਉਹਨਾਂ ਦੇ ਜਨਤਾ ਨੂੰ ਦਿੱਤੇ ਭਰੋਸੇ ਨੂੰ ਕਾਇਮ ਰੱਖਣ ਲਈ ਜੀ ਜਾਨ ਲਾਵਾਂਗੇ। ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਉਹਨਾਂ ਦਾ ਪਰਿਵਾਰ ਹਰ ਵਕਤ ਤਿਆਰ ਹੈ। ਇਸ ਮੌਕੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਤੋਂ ਆਏ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਜਿਹਨਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਉਹਨਾਂ ਨਾਲ ਐਚ ਐਸ ਧਾਰੀਵਾਲ, ਮਲੋਟ ਕਾਂਗਰਸ ਦੇ ਪ੍ਰਧਾਨ ਨੱਥੂ ਰਾਮ ਗਾਂਧੀ, ਦਿਹਾਤੀ ਪ੍ਰਧਾਨ ਹਰਕ੍ਰਿਸ਼ਨ ਸਿੰਘ ਮੱਖਣ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ, ਸ਼ਾਮ ਲਾਲ ਜੁਨੇਜਾ, ਮਾਸਟਰ ਜਸਪਾਲ ਸਿੰਘ, ਲਾਲੀ ਗਗਨੇਜਾ ਸਕੱਤਰ ਪੰਜਾਬ ਕਾਂਗਰਸ, ਪੈਸਟੀਸਾਈਡਜ ਐਸੋ: ਦੇ ਪ੍ਰਧਾਨ ਬਲਰਾਜ ਸਿੰਘ ਥੇਹੜੀ, ਪ੍ਰਧਾਨ ਲਖਜੀਤ ਸਿੰਘ ਲੱਖਾ, ਪ੍ਰਧਾਨ ਬਲੌਰ ਸਿੰਘ ਜੰਗੀਰਾਣਾ, ਪੀ ਏ ਲਖਵਿੰਦਰ ਸਿੰਘ, ਰਣਜੀਤ ਸਿੰਘ ਪਿੰਡ ਮਲੋਟ, ਹੰਸ ਰਾਜ ਖੁੰਗਰ ਤਾਰਾ ਚੰਦ ਪਰਜਾਪਤ, ਲੂਣਾ ਰਾਮ ਸਮੇਤ ਆਗੂ ਹਾਜ਼ਰ ਸਨ।

WRITTEN BY