ਬਰੇਟਾ, 29 ਅਪ੍ਰੈਲ (ਨਿੱਕਾ ਸੰਘਰੇੜੀ, ਖਾਲਸਾ ਕਾਹਨਗੜ੍ਹ)- ਸਥਾਨਕ ਸਾਂਝ ਕੇਂਦਰ ਵੱਲੋਂ ਸ੍ਰ: ਪਰਮਵੀਰ ਸਿੰਘ ਪਰਮਾਰ ਐਸ.ਐਸ.ਪੀ, ਮਾਨਸਾ ਅਤੇ ਸ੍ਰੀ ਬਹਾਦਰ ਸਿੰਘ ਉਪਕਪਤਾਨ ਪੁਲਿਸ ਸਥਾਨਕ-ਕਮ ਜ਼ਿਲ੍ਹਾ ਕਮਿਊਨਟੀ ਪੁਲਿਸ ਅਫਸਰ ਦੇ ਦਿਸ਼ਾ ਨਿਰਦੇਸ਼ਾ ਹੇਠ ਥਾਣੇਦਾਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਬਰੇਟਾ-ਕਮ ਚੇਅਰਮੈਨ ਸਾਂਝ ਕਮੇਟੀ, ਸਾਂਝ ਕੇਂਦਰ ਇੰਚਾਰਜ ਸਹਾਇਕ ਥਾਣੇਦਾਰ ਜਗਦੀਸ਼ ਸਿੰਘ ਵੱਲੋਂ ਥਾਣਾ ਸਾਂਝ ਕੇਂਦਰ ਬਰੇਟਾ ਦੇ ਕਮੇਟੀ ਮੈਬਰਾ ਨਾਲ ਮੀਟਿੰਗ ਕੀਤੀ। ਜਿਸ ਵਿੱਚ ਸਾਂਝ ਕੇਂਦਰ ਵਿੱਚ ਮਹੀਨਾਵਾਰ ਆਮਦਨ ਅਤੇ ਖਰਚ ਬਾਰੇ ਦੱਸਿਆ। ਸਾਂਝ ਕੇਂਦਰ ਵੱਲੋਂ ਅਤੇ ਪੀ.ਪੀ. ਸਾਂਝ ਮੋਬਾਇਲ ਐਪ ਬਾਰੇ ਦੱਸਿਆ। ਸਾਂਝ ਕੇਂਦਰ ਦੇ ਕਮੇਟੀ ਮੈਬਰਾਂ ਤੋਂ ਸਾਂਝ ਕਮੇਟੀ ਦੇ ਕੰਮ ਨੂੰ ਹੋਰ ਵਧੀਆ ਚਲਾਉਣ ਲਈ ਸੁਝਾਅ ਮੰਗੇ। ਇਸ ਸਮੇਂ ਨਰੇਸ਼ ਕੁਮਾਰ, ਹਰਪਾਲ ਸਿੰਘ ਕਟੋਦੀਆ, ਕੁਲਵੀਰ ਕੌਰ ਸਾਬਕਾ ਸਰਪੰਚ, ਗੋਪਾਲ ਸ਼ਰਮਾ, ਅਰਚਨਾ ਸ਼ਰਮਾ, ਸਿੰਕਦਰ ਸਿੰਘ ਕੌਸਲਰ, ਰੇਖਾ ਰਾਣੀ ਕੋਸਲਰ ਅਤੇ ਲੇਡੀ ਸਿਪਾਹੀ ਵੀਰਪਾਲ ਕੌਰ, ਲੇਡੀ ਸਿਪਾਹੀ ਨਿਰਮਲਜੀਤ ਕੌਰ ਸਾਂਝ ਸਟਾਫ ਹਾਜ਼ਰ ਸਨ।
ਥਾਣਾ ਸਾਂਝ ਕੇਂਦਰ ਬਰੇਟਾ ਦੀ ਕਮੇਟੀ ਮੈਬਰਾਂ ਨਾਲ ਹੋਈ ਮੀਟਿੰਗ



