Skip to content
Independent perspectives. Global stories.
BREAKING

ਥਾਣਾ ਧਨੌਲਾ ਦੀ ਪੁਲਿਸ ਨੇ ਨਸ਼ਾ ਸਮਗਲਰਾਂ ਤੇ ਮਾੜੇ ਅਨਸਰਾਂ ’ਤੇ ਕੱਸਿਆ ਸ਼ਿਕੰਜਾ

Share this story

image ਧਨੌਲਾ, 29 ਅਪ੍ਰੈਲ (ਸਰਾਜ ਘਨੌਰ, ਇਕਬਾਲ ਨਹਿਲ)- ਪੰਜਾਬ ਸਰਕਾਰ ਵੱਲੋਂ ਨਸ਼ਾ ਸਮਗਲਰਾਂ ਤੇ ਕੀਤੀ ਸਖ਼ਤੀ ਤਹਿਤ, ਐਸ.ਐਸ.ਪੀ. ਬਰਨਾਲਾ ਬਲਜੋਤ ਸਿੰਘ ਰਠੌਰ, ਡੀਐਸਪੀ ਰਾਜੇਸ਼ ਛਿੱਬਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਚ.ਓ. ਧਨੌਲਾ ਸਰਦਾਰਾ ਸਿੰਘ ਦੀ ਅਗਵਾਈ ਹੇਠ ਥਾਣਾ ਧਨੌਲਾ ਦੇ ਥਾਣੇਦਾਰ ਸਤਨਾਮ ਸਿੰਘ ਤੇ ਹੋਲਦਾਰ ਯਾਦਵਿੰਦਰ ਸਿੰਘ ਨੇ ਸੁਕਰਵਾਰ ਸਾਮ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਸਫ਼ਲਤਾ ਹਾਸਲ ਕੀਤੀ।  ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸਐਚਓ ਸਰਦਾਰਾ ਸਿੰਘ ਨੇ ਦੱਸਿਆ ਕਿ ਥਾਣੇਦਾਰ ਸਤਨਾਮ ਸਿੰਘ ਹੋਲਦਾਰ ਯਾਦਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਧਨੌਲਾ ਰਜਵਾਹੇ ਦੇ ਪੁਲ ਤੇ ਲੱਗੇ ਨਾਕੇ ਦੌਰਾਨ ਇੱਕ ਪੈਦਲ ਜਾਂਦੇ ਵਿਅਕਤੀ ਜਿਸ ਦੇ ਮੋਢੇ ਤੇ ਝੋਲਾ ਪਾਇਆ ਹੋਇਆ ਸੀ ਨੂੰ ਸੱਕ ਦੇ ਅਧਾਰ ਤੇ ਰੋਕਿਆ  ਜਿਸ ਦਾ ਨਾਮ ਸਿਆਮ ਲਾਲ ਉਰਫ਼ ਸੋਮਾ ਪੁੱਤਰ ਮੱਖਣ ਲਾਲ ਦੀ ਲਈ ਤਲਾਸ਼ੀ ਦੌਰਾਨ ਉਸ ਕੋਲੋਂ 1040 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਿਆਮ ਲਾਲ ’ਤੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

WRITTEN BY