ਸਰਦੂਲਗੜ੍ਹ 29 ਅਪ੍ਰੈਲ (ਵਿਪਨ ਗੋਇਲ, ਬਲਜੀਤਪਾਲ)- ਬੀਤੇ ਦਿਨ ਸ਼ਹਿਰ ਦੇ ਪਾਵਰ ਕਾਮ ਦੇ ਐਸ.ਡੀ.ਉ ਸ੍ਰ: ਅਜੈਬ ਸਿੰਘ ਆਪਣੀ ਟੀਮ ਨਾਲ ਪਿੰਡ ਝੰਡਾ ਕਲ੍ਹਾਂ ਵਿਖੇ ਚੈਕਿੰਗ ਤੇ ਗਏ ਸਨ। ਚੈਕਿੰਗ ਦੌਰਾਨ ਇੱਕ ਅਕਾਲੀ ਵਰਕਰ ਦੇ ਘਰ ਇੱਕ ਫਰੀ ਵਾਲਾ ਮੀਟਰ ਲੱਗਾ ਹੋਇਆ ਸੀ। ਅਧਿਕਾਰੀਆ ਵੱਲੋ ਪੁੱਛਣ ਤੇ ਘਰ ਵਾਲਿਆ ਵੱਲੋ ਗੰਦੀ ਸਬਦਾਵਾਲੀ ਵਰਤਣ ਅਤੇ ਅਧਿਕਾਰੀਆ ਨਾਲ ਹੱਥੋ ਪਾਈ ਕਰਨ ਅਤੇ ਡਿਊਟੀ ਵਿੱਚ ਰੁਕਾਵਟ ਪਾਉਣ ਤੇ ਥਾਣੇ ਸਰਦੂਲਗੜ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਪਾਵਰ ਕਾਮ ਸਰਦੂਲਗੜ੍ਹ ਦੇ ਐਸ.ਡੀ.ਓੁ ਸ੍ਰ: ਅਜੈਬ ਸਿੰਘ ਨੇ ਪੱਤਰਕਾਰ ਨੂੰ ਦੱਸਿਆ ਕਿ ਉਹ ਆਪਣੀ ਟੀਮ ਨਾਲ ਪਿੰਡ ਝੰਡਾ ਕਲ੍ਹਾਂ ਵਿਖੇ ਬਿਜਲੀ ਚੋਰੀ ਤਹਿਤ ਚੈਕਿੰਗ ਤੇ ਗਏ ਸਨ। ਝੰਡਾ ਕਲ੍ਹਾਂ ਦੇ ਜੀਤ ਸਿੰਘ ਪੁੱਤਰ ਕਰਤਾਰ ਸਿੰਘ (ਜੱਟ ਸਿੱਖ) ਦਾ ਮੀਟਰ ਕਰੀਬ ਤਿੰਨ ਮਹੀਨੇ ਪਹਿਲਾ ਲੱਗਭਗ 12 ਹਜਾਰ ਰੁਪਏ ਦਾ ਬਿੱਲ ਨਾਲ ਭਰਨ ਕਰਕੇ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ। ਟੀਮ ਵੱਲੋ ਚੈਕਿੰਗ ਦੌਰਾਨ ਉਕਤ ਦੇ ਘਰ ਵਿੱਚ ਲਾਇਟ ਚੱਲਦੀ ਵੇਖਣ ਤੇ ਪਤਾ ਲੱਗਾ ਕਿ ਉਕਤ ਦੇ ਘਰ ਵਿੱਚ ਰਾਜੂ ਸਿੰਘ ਪੁੱਤਰ ਮੋਡੂ ਰਾਮ ਪੱਛੜੀ ਸ਼੍ਰੇਣੀ ਦਾ ਫਰੀ ਵਾਲਾ ਮੀਟਰ ਲੱਗਾ ਹੋਇਆ ਮਿਲਿਆ। ਪਾਵਰ ਕਾਮ ਦੇ ਕਰਮਚਾਰੀ ਜੇ.ਈ ਆਤਮਾ ਸਿੰਘ ਨੇ ਉਕਤ ਨੂੰ ਪੁਛਿਆ ਕਿ ਤੁਹਾਡਾ ਮੀਟਰ ਬਿੱਲ ਨਾ ਭਰਨ ਕਰਕੇ ਪੁੱਟਿਆ ਹੋਇਆ ਹੈ ਅਤੇ ਇਹ ਮੀਟਰ ਫਰੀ ਵਾਲਾ ਕਿਸ ਵੱਲੋ ਲਾਇਆ ਗਿਆ ਹੈ। ਉਕਤ ਦਾ ਲੜਕਾ ਰਵਿੰਦਰਪਾਲ ਸਿੰਘ ਉਰਫ ਲਾਡੀ ਪੁੱਤਰ ਜੀਤ ਸਿੰਘ ਨੇ ਦੱਸਿਆ ਇਹ ਮੀਟਰ ਸਾਡੇ ਪਾਲੀ ਦਾ ਹੈ ਅਤੇ ਤੁਸੀ ਕੋਣ ਹੋ ਸਾਡਾ ਮੀਟਰ ਚੈਕ ਕਰਨ ਵਾਲੇ ਕਹਿਕੇ ਗੰਦੀ ਸਬਦਾਵਾਲੀ ਵਰਤਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਦੀ ਪਾਵਰ ਕਾਮ ਦੇ ਜੇ.ਈ ਆਤਮਾ ਸਿੰਘ ਵੱਲੋ ਮੂਵੀ ਬਣਾਉਣੀ ਸ਼ੁਰੂ ਕਰ ਦਿੱਤੀ ਤਾ ਉਸ ਵੇਲੇ ਸੋਨੂੰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਜੀਤ ਸਿੰਘ ਪੁੱਤਰ ਕਰਤਾਰ ਸਿੰਘ ਆਦਿ ਨੇ ਜੇ.ਈ ਆਤਮਾ ਸਿੰਘ ਨਾਲ ਹੱਥੋ ਪਾਈ ਦੌਰਾਨ ਮੋਬਾਇਲ ਖੋਕੇ ਸਾਰਾ ਡਾਟਾ ਡਲੀਟ ਕਰਕੇ ਫੋਨ ਸੁੱਟ ਦਿੱਤਾ। ਇਸ ਸੰਬੰਧ ਥਾਣਾ ਸਰਦੂਲਗੜ੍ਹ ਵਿਖੇ ਇਤਲਾਹ ਕਰ ਦਿੱਤੀ ਗਈ ਹੈ।ਜਦ ਇਸ ਸੰਬੰਧ ਵਿੱਚ ਥਾਣਾ ਸਰਦੂਲਗੜ੍ਹ ਦੇ ਐਸ.ਆਈ ਸ੍ਰ: ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨ੍ਹਾ ਨੇ ਕਿ ਦੱਸਿਆ ਪਾਵਰ ਕਾਮ ਦੇ ਮੁਲਾਜਮਾ ਪਿੰਡ ਝੰਡਾ ਕਲ੍ਹਾਂ ਵਿਖੇ ਬਿਜਲੀ ਚੋਰੀ ਤਹਿਤ ਚੈਕਿੰਗ ਤੇ ਗਏ ਸਨ।ਕੁਝ ਵਿਆਕਤੀਆ ਨੇ ਬਿਜਲੀ ਅਧਿਕਾਰੀਆ ਨਾਲ ਬੁਰਾ ਵਰਤਾਵ ਕੀਤਾ ਜਿਸ ਤੇ ਤਹਿਤ ਪੁਲਿਸ ਨੇ ਪਾਵਰ ਕਾਮ ਦੇ ਐਸ.ਡੀ.ਓ. ਅਜੈਬ ਸਿੰਘ ਦੇ ਬਿਆਨਾ ਤੇ ਰਵਿੰਦਰਪਾਲ ਸਿੰਘ, ਸੋਨੂੰ ਸਿੰਘ ਅਤੇ ਜੀਤ ਸਿੰਘ ਦੇ ਖਿਲਾਫ ਧਾਰਾ 353,186,447 ਆਈ.ਪੀ.ਸੀ ਤਹਿਤ ਮੁਕੱਦਮਾ ਨੰਬਰ 59 ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਾਵਰਕਾਮ ਵੱਲੋਂ ਚੈਕਿੰਗ ਦੌਰਾਨ ਫਰੀ ਵਾਲਾ ਮੀਟਰ ਘਰੋ ਫੜਿਆ



