Skip to content
Independent perspectives. Global stories.
BREAKING

ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਚੌਥੇ ਦਿਨ ਵੀ ਜਾਰੀ ਰਿਹਾ ਰੋਸ ਧਰਨਾ

Share this story

image  ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸਥਾਨਕ ਖਾਲਸਾ ਕਾਲਜ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਖੁਦਕਸ਼ੀ ਕਰ ਲਏ ਜਾਣ ਦੇ ਰੋਸ ਵਜੋਂ ਲਗਾਤਾਰ ਚੌਥੇ ਦਿਨ ਵੀ ਵਿਦਿਆਰਥੀਆਂ ਵੱਲੋਂ ਕਾਲਜ ਦੇ ਸਾਰੇ ਤਿੰਨ ਮੇਨ ਗੇਟਾਂ ‘ਤੇ ਰੋਸ ਧਰਨਾ ਜਾਰੀ ਰਿਹਾ। ਦੂਜੇ ਪਾਸੇ ਖਾਲਸਾ ਕਾਲਜ ਸਮੇਤ ਵੱਖ ਵੱਖ ਵੱਖ ਵੱਖ ਖਾਲਸਾ ਸੰਸਥਾਵਾਂ ਦੇ ਸਟਾਫ ਅਤੇ ਕਾਲਜ ਕੰਪਲੈਕਸ ਦੇ ਅੰਦਰ ਰਹਿੰਦੇ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਵੀ ਵਿਦਿਆਰਥੀਆਂ ਵੱਲੋਂ ਚਾਰ ਦਿਨਾਂ ਤੋਂ ਕਾਲਜ ਦੀ ਨਾਕਾਬੰਦੀ ਤੋਂ ਦੁਖੀ ਹੋ ਕੇ ਅੱਜ ਕਾਲਜ ਦੇ ਬੈਕਸਾਈਡ ਵਾਲੇ ਗੇਟ ’ਤੇ ਕੁੱਝ ਸਮੇਂ ਲਈ ਰੋਸ ਧਰਨਾ ਦਿੱਤਾ, ਪਰ ਵਿਦਿਅਰਥੀਆਂ ਦੇ ਆਉਣ ‘ਤੇ ਉਹ ਉੱਠ ਕੇ ਚਲੇ ਗਏ। ਅੱਜ ਮ੍ਰਿਤਕ ਵਿਦਿਆਰਥੀ ਦੇ ਪਿਤਾ ਸਮੇਤ ਕੁੱਝ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਵਿਦਿਆਰਥੀਆਂ ਦੀ ਹਮਾਇਤ ਲਈ ਰੋਸ ਧਰਨੇ ਵਿੱਚ ਸ਼ਾਮਿਲ ਹੋਏ।ਵਿਦਿਆਰਥੀ ਪ੍ਰਿੰਸੀਪਲ ਤੇ ਰਜਿਸਟਰਾਰ ਤੇ ਵਿਭਾਗ ਮੁਖੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਅੜੇ ਹੋਏ ਹਨ।

WRITTEN BY