ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਵਿਗਿਆਨ ਭਵਨ ਵਿਖੇ ਕੰਨੜ ਦਾਰਸ਼ਨਿਕ ਬੰਸ ਵੇਸ਼ਵਰਦੀ ਜੇਯੰਤੀ ਮੌਕੇ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਤਿੰਨ ਤਲਾਕ ਮੁੱਦੇ ਨੂੰ ਰਾਜਸੀ ਚਸ਼ਮੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਨੇ ਮੁਸਲਿਮ ਸਮਾਜ ਦੇ ਜਾਗਰੁਕ ਤਬਕੇ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਿਵਸਥਾ ਦੀਆਂ ਖਾਮੀਆਂ ਤੋਂ ਬੇਟੀਆਂ ਨੂੰ ਬਚਾਉਣ ਲਈ ਉਹ ਅੱਗੇ ਆਉਣ। ਪ੍ਰਧਾਨ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਦੀ ਸੰਵਿਧਾਨ ਪੀਠ ਦੇ ਅੱਗੇ ਸੁਣਵਾਈ ਲਈ ਲੰਬਿਤ ਪਿਆ ਹੈ। ਸ੍ਰੀ ਮੋਦੀ ਨੇ ਉਮੀਦ ਜਾਹਿਰ ਕੀਤੀ ਕਿ ਮੁਸਲਮ ਸਮਾਜ ‘ਚੋਂ ਤਿੰਨ ਤਲਾਕ ਦੇ ਖਿਲਾਫ ਲੜਣ ਵਾਲੇ ਲੋਕ ਪੈਦਾ ਹੋਣਗੇ।ਤਿੰਨ ਤਲਾਕ ਦੇ ਮਸਲੇ ਨੂੰ ਸਿਆਸੀ ਦਾਅਰੇ ’ਚ ਨਾ ਜਾਣ ਦਿਓ। ਮੁਸਲਮ ਔਰਤਾਂ ਦੇ ਹ¤ਕ ਲਈ ਸਾਰੇ ਅ¤ਗੇ ਆਉਣ। ਸਾਰਿਆਂ ਨੂੰ ਨਾਲ ਲੈ ਕੇ, ਸਾਰਿਆਂ ਦੀਆਂ ਕੋਸ਼ਿਸ਼ਾਂ ਨਾਲ ਹੀ ਸਾਰਿਆਂ ਦਾ ਵਿਕਾਸ ਹੋ ਸਕਦਾ ਹੈ।
ਮੁਸਲਮ ਸਮਾਜ ’ਚੋਂ ਤਿੰਨ ਤਲਾਕ ਦੇ ਖਿਲਾਫ ਲੜਣ ਵਾਲੇ ਲੋਕ ਪੈਦਾ ਹੋਣਗੇ : ਮੋਦੀ



