Skip to content
Independent perspectives. Global stories.
BREAKING

‘ਆਪ’ ਦੀ ਹਾਰ ਨੇ ਦਰਸਾ ਦਿਤੈ ਕਿ ਲੋਕ ਹੁਣ ਇਨ੍ਹਾਂ ਦੇ ਗੱਪਾਂ ਵਿੱਚ ਨਹੀਂ ਆਉਣਗੇ : ਸਾਬਕਾ ਵਿਧਾਇਕ ਸਿੱਧੂ

Share this story

image ਤਲਵੰਡੀ ਸਾਬੋ, 29 ਅਪ੍ਰੈਲ (ਰਾਮ ਰੇਸ਼ਮ ਨਥੇਹਾ)- ਮਿਊਂਸਪਲ ਕੌਂਸਲ ਦਿੱਲੀ ਦੇ ਚੋਣ ਨਤੀਜਿਆਂ ਵਿੱਚ ਦਿੱਲੀ ਵਿੱਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਨੂੰ ਮਿਲੀ ਕਰਾਰੀ ਹਾਰ ਨੇ ਦਰਸਾ ਦਿੱਤੈ ਕਿ ਹੁਣ ਲੋਕ ‘ਆਪ’ ਵਾਲਿਆਂ ਦੇ ਗੱਪਾਂ ਵਿੱਚ ਨਹੀ ਆਉਣਗੇ ਤੇ ਉਹ ਉਕਤ ਪਾਰਟੀ ਦੀ ਸੱਚਾਈ ਨੂੰ ਭਲੀਭਾਂਤ ਜਾਣ ਚੁੱਕੇ ਹਨ।ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ੍ਰ. ਜੀਤਮਹਿੰਦਰ ਸਿੰਘ ਸਿੱਧੂ ਨੇ ਪੱਤਰਕਾਰ ਵਾਰਤਾ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਾਂਵੇ ਪੰਜਾਬ ਵਿੱਚ ਲੋਕਾਂ ਨੂੰ ਨਾ ਪੂਰੇ ਕੀਤੇ ਜਾਣ ਵਾਲੇ ਵਾਅਦੇ ਤੇ ਸ਼ਹੀਦਾਂ ਦੇ ਨਾਂ ਤੇ ਗੁੰਮਰਾਹ ਕਰਕੇ ਉਕਤ ਪਾਰਟੀ ਵਿਰੋਧੀ ਧਿਰ ਬਨਣ ਜੋਗੀਆਂ ਸੀਟਾਂ ਲੈਜਾਣ ਵਿੱਚ ਸਫਲ ਰਹੀ ਹੋਵੇ ਪ੍ਰੰਤੂ ਪੰਜਾਬ ਵਿੱਚ ਵੀ ‘ਆਪ’ ਦੇ ਆਗੂਆਂ ਵੱਲੋਂ 100 ਸੀਟਾਂ ਲੈ ਜਾਣ ਦੇ ਦਾਅਵੇ ਦੀ ਪੰਜਾਬ ਦੇ ਲੋਕਾਂ ਨੇ ਫੁੂਕ ਕੱਢ ਦਿੱਤੀ ਸੀ। ਉਸ ਤੋਂ ਬਾਦ ਦਿੱਲੀ ਦੀ ਰਾਜੌਰੀ ਗਾਰਡਨ ਸੀਟ ਤੇ ਹੋਈ ਜਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਸੱਤਾਧਾਰੀ ‘ਆਪ’ ਦੇ ਉਮੀਦਵਾਰ ਦੀ ਜਮਾਨਤ ਜਬਤ ਕਰਵਾਉਣਾ ਅਤੇ ਹੁਣ ਮਿਊਂਸਪਲ ਕੌਂਸਲ ਚੋਣਾਂ ਵਿੱਚ ਦਿੱਲੀ ਵਿੱਚ ਸਰਕਾਰ ਹੋਣ ਦੇ ਬਾਵਜੂਦ ‘ਆਪ’ ਦੀ ਤਕੜੀ ਸ਼ਿਕਸਤ ਨੇ ਦਰਸਾ ਦਿੱਤਾ ਹੈ ਕਿ ਕਾਠ ਦੀ ਹੱਡੀ ਵਾਰ ਵਾਰ ਨਹੀ ਚੜ੍ਹਦੀ ਤੇ ਦਿੱਲੀ ਦੇ ਲੋਕ ਪਹਿਲਾਂ ਹੀ ਦਿੱਲੀ ਦੀ ਵਾਗਡੋਰ ਕੇਜਰੀਵਾਲ ਨੂੰ ਸੌਂਪ ਕੇ ਪਛਤਾ ਰਹੇ ਹਨ।ਉਸੇ ਦਾ ਨਤੀਜਾ ਹੈ ਕਿ ਲੋਕਾਂ ਨੇ ‘ਆਪ’ ਸਰਕਾਰ ਵੱਲੋਂ ਆਸ ਅਨੁਸਾਰ ਕੰਮ ਨਾ ਕਰਨ ਦੇ ਚਲਦਿਆਂ ਉਨ੍ਹਾਂ ਨੂੰ ਸ਼ੀਸਾ ਦਿਖਾ ਦਿੱਤਾ ਹੈ।ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ‘ਆਪ’ ਦੇ ਸੀਨੀਅਰ ਆਗੂਆਂ ਨੇ ਇੱਕ ਦੂਜੇ ਤੇ ਇਲਜਾਮਬਾਜੀ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਉਸਤੋਂ ਇਹ ਗੱਲ ਕਹਿਣੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਹੁਣ ਪੰਜਾਬ ਵਿੱਚ ਇਹ ਪਾਰਟੀ ਆਪਣਾ ਵਜੂਦ ਗੁਆਉੇਣ ਵੱਲ ਤੁਰ ਪਈ ਹੈ।ਸਾਬਕਾ ਵਿਧਾਇਕ ਨੇ ਦਿੱਲੀ ਵਿੱਚ ਪੰਜ ਵਿੱਚੋਂ ਚਾਰ ਸੀਟਾਂ ਜਿੱਤਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵਧਾਈ ਵੀ ਦਿੱਤੀ ਹੈ। ਇਸ ਮੌਕੇ ਸਾਬਕਾ ਵਿਧਾਇਕ ਨਾਲ ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਬਾਬੂ ਸਿੰਘ ਮਾਨ, ਜਿਲ੍ਹਾ ਪੁਲਿਸ ਸਲਾਹਕਾਰ ਕਮੇਟੀ ਮੈਂਬਰ ਅਵਤਾਰ ਮੈਨੂੰਆਣਾ, ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ, ਅਕਾਲੀ ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਯੂਥ ਸਰਕਲ ਪ੍ਰਧਾਨ ਕੁਲਦੀਪ ਭੁੱਖਿਆਂਵਾਲੀ, ਬੀ. ਸੀ ਵਿੰਗ ਸੂਬਾ ਮੀਤ ਪ੍ਰਧਾਨ ਅਨੂਪ ਸਿੰਘ, ਜਸਪਾਲ ਲਹਿਰੀ ਸੂਬਾ ਮੀਤ ਪ੍ਰਧਾਨ ਨੰਬਰਦਾਰ ਯੂਨੀਅਨ ਆਦਿ ਹਾਜ਼ਰ ਸਨ।

WRITTEN BY