ਨਵੀਂ ਦਿੱਲੀ, 28 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਯੂ.ਪੀ. ਦੀਆਂ ਵਿਧਾਨ ਸਭਾ ਤੇ ਦਿੱਲੀ ਦੀਆਂ ਐਮ.ਸੀ.ਡੀ. ਚੋਣਾਂ ‘ਚ ਕਾਂਗਰਸ ਦੀ ਵੱਡੀ ਹਾਰ ਤੇ ਦਿੱਲੀ ਦੇ ਕੁੱਝ ਵੱਡੇ ਲੀਡਰਾਂ ਵਲੋਂ ਪਾਰਟੀ ਦਾ ਸਾਥ ਛੱਡਣ ਮਗਰੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਲੀਡਰ ਸ਼ੀਲਾ ਦੀਕਸ਼ਤ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂ.ਪੀ. ‘ਚ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਇਕ ਗ਼ਲਤੀ ਸੀ, ਕਾਂਗਰਸ ਨੂੰ ਆਪਣੇ ਨੇਤਾਵਾਂ ਨੂੰ ਇੱਜ਼ਤ ਦੇਣੀ ਚਾਹੀਦੀ ਸੀ।ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸੋਨੀਆ ਗਾਂਧੀ ਵਾਂਗ ਕਾਂਗਰਸ ਹੈੱਡਕੁਆਟਰ ‘ਚ ਹਰ ਰੋਜ਼ ਦੋ – ਤਿੰਨ ਘੰਟੇ ਬਿਤਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਮਿਲਿਆ ਜਾ ਸਕੇ, ਇਸ ਤਰ੍ਹਾਂ ਪਾਰਟੀ ਦੀ ਸਥਿਤੀ ਬਦਲ ਸਕਦੀ ਹੈ।
ਰਾਹੁਲ ਗਾਂਧੀ ਚਾਹੁਣ ਤਾਂ ਹਾਲਤ ਬਦਲ ਸਕਦੇ ਨੇ : ਸ਼ੀਲਾ ਦੀਕਸ਼ਤ



