Skip to content
Independent perspectives. Global stories.
BREAKING

ਖਾਲਿਸਤਾਨ ਐਲਾਨਨਾਮੇ ’ਤੇ ਹਸਤਾਖਰ ਕਰਨ ਵਾਲੇ ਕੈਪਟਨ ਤੇ ਬਾਦਲ ਹੁਣ ਚੁੱਪ ਕਿਉਂ : ਮਾਨ

Share this story

image ਜਲੰਧਰ, 28 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਅੱਜ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 1 ਮਈ 1994 ਨੂੰ ਭਾਈ ਮਨਜੀਤ ਸਿੰਘ ਦੀ ਹਾਜ਼ਰੀ ਵਿਚ ਖਾਲਿਸਤਾਨ ਐਲਾਨਨਾਮੇ ’ਤੇ ਹਸਤਾਖਰ ਕਰਨ ਲਈ ਮੇਰੇ ਤੋ ਵੀ ਕਾਹਲੇ ਹੋਕੇ ਹਸਤਾਖਰ ਕੀਤੇ ਸਨ ਇਸ ਲਈ ਹੁਣ ਇਨ੍ਹਾਂ ਦੋਨੇ ਰਾਜਸੀ ਸ਼ਖਸ਼ੀਅਤਾਂ ਹੁਣ ਚੁੱਪ ਕਿਉਂ ਹਨ ਪੰਜਾਬ ਦੇ ਲੋਕਾਂ ਨੂੰ ਇਸ ਰਾਜਸੀ ਪੈਤੜੇਵਾਜ਼ੀ ਦਾ ਜਵਾਬ ਦੇਣ।
ਚਾਰ ਹਫਤਿਆਂ ’ਚ ਨਸ਼ਾ ਖਤਮ ਕਰਨ ਦੇ ਵਾਅਦੇ ਨੂੰ ਕੈਪਟਨ ਪੂਰਾ ਕਰੇ ਕੈਪਟਨ- ਕੈਪਟਨ ਨੂੰ ਪੰਜਾਬੀਆਂ ਨਾਲ ਕੀਤੇ  ਵਾਅਦੇ ਮੁਤਾਬਕ  ਕਿ ਉਹ ਚਾਰ ਹਫਤਿਆਂ ਵਿਚ ਪੰਜਾਬ ਵਿਚੋ ਨਸ਼ਾ ਖਤਮ ਕਰ ਦੇਣਗੇ ਪਰ ਦੁੱਖ ਦੀ ਗੱਲ ਹੈ ਕਿ ਕੈਪਟਨ ਸਰਕਾਰ ਨੇ ਅੱਜ ਤੱਕ ਜਗਦੀਸ਼ ਭੋਲਾ ਵਲੋ ਨਸ਼ਾ ਵਪਾਰ ਦੇ ਵੱਡੇ ਦਿਓਕੱਦ ਕਾਰੋਵਾਰੀ ਜਿਨ੍ਹਾਂ ਦੇ ਨਾਮ ਜਗਦੀਸ਼ ਭੋਲਾ ਨੇ ਜਗਜਾਹਿਰ ਕੀਤੇ ਸਨ ਵਿਚੋ ਇਕ ਨੂੰ ਵੀ ਸੀਖਾਂ ਪਿੱਛੇ ਨਹੀਂ ਕੀਤਾ।  ਮਾਨ ਨੇ ਸੁਖਵੀਰ ਬਾਦਨ ਵਲੋ ਕਰਵਾਏ ਕੱਬਡੀ ਵਰਡ ਕੱਪ ਨੂੰ ਕੌਮਾਤਰੀ ਪੱਧਰ ਦੇ ਨਸ਼ਾ ਕਾਰੋਵਾਰੀਆਂ ਦਾ ਖੇਡ ਸਮੇਲਨ ਦੱਸਦੇ ਹੋਏ ਕਿਹਾ ਕਿ ਕੇਦਰੀ ਸਰਕਾਰ ਇਸ ਬਾਰੇ ਜੇਕਰ ਗੰਭੀਰ ਹਨ ਤਾਂ ਇਸ ਮਾਮਲੇ ਦੀ ਕੇਂਦਰੀ ਜਾਂਚ ਏਜੰਸੀਆਂ ਤੋ ਨਿਰਪੱਖ ਸਮਾਵੱਧ ਜਾਂਚ ਕਰਵਾੀ ਜਾਵੇ ਤਾਂ ਸੱਚਾਈ ਦੇਸ਼ ਦੇ ਸਾਹਮਣੇ ਆ ਸਕੇ। ਮਾਨ ਨੇ  ਕਿਹਾ ਕਿ ਇਹ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ ਜਦੋ ਸੁਖਵੀਰ ਬਾਦਲ ਜੋ ਉਸ ਸਮੇ ਹੋਮ ਮਨਿਸਟਰ ਤੇ ਇੰਟੈਲੀਜੈਂਸ ਦੇ ਮੁੱਖੀ ਵੀ ਸਨ ਤਾਂ ਇਹ ਕਿਵੇ ਹੋ ਸਕਦੈ ਕਿ ਨਸ਼ਾ ਕਾਰੋਵਾਰਈਆਂ ਦੇ ਇਸ ਖੇਡ ਸਮੇਲਨ ਵਾਰੇ ਨਾ ਜਾਣਕਾਰੀ ਹੋਵੇ। ਇਕ ਸਵਾਲ ਦੇ ਜਵਾਬ ’ਚ ਮਾਨ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਸ ਕਬੱਡੀ ਕੱਪ ਦੀ ਆੜ ਵਿਚ ਹੋਣ ਵਾਲੇ ਨਸ਼ਾ  ਵਪਾਰ ਦਾ ਕਿੰਗ ਪਿਨ ਕੌਣ ਸੀ ਪਰ ਉਨ੍ਹਾਂ ਮੁੱਢਲੀ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ ਤੇ ਅਗਲਾ ਕੰਮ ਜਾਂਚ ਏਜੰਸੀਆਂ ਦਾ ਹੈ। ਇਸ ਲਈ ਉਹ ਮੰਗ ਕਰਦੇ ਹਨ ਕਿ ਕਿੰਗ ਪਿਨ ਬਾਰੇ ਗੰਭੀਰਤਾ  ਨਾਲ ਜਾਂਚ ਕੀਤੀ ਜਾਵੇ।
ਬੇਅਦਬੀ ਕਾਂਡ ਤੇ ਗੋਲੀ ਕਾਂਡ ਦਾ ਇਕ ਵੀ ਦੋਸ਼ੀ ਨਹੀਂ ਫੜਿਆ ਗਿਆ- ਮਾਨ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਬਾਰੇ ਮੁੱਖ ਮੰਤਰੀ ਕੈਪਟਨ ਨੇ ਆਪਣੀ ਸਰਕਾਰ ਬਣਨ ਤੋ ਬਾਅਦ ਅੱਜ ਤਕ ਇਕ ਵੀ ਦੋਸ਼ੀ ਨਹੀਂ ਫੜ ਸਕੀ ਤੇ ਇਸ ਕਾਂਡ ਦਾ ਪੁਰਅਮਨ ਵਿਰੋਧ ਕਰ ਰਹੇ ਨੌਜਵਾਨਾਂ ’ਤੇ ਚੋਲੀ ਚਲਾਕੇ ਸ਼ਹੀਦ ਕਰਨ ਵਾਲੇ ਲੋਕਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਜੋ  ਲੋਕਾਂ ਨਾਲ ਕੀਤੇਚੋਣ ਵਾਅਦੇ ਦੀ ਵਾਅਦਾ ਖ਼ਿਲਾਫ਼ੀ ਹੈ ਜਿਸ ਵਿਚ ਪੰਜਾਬੀਆਂ ’ਚ ਚੇਤਨਾ ਪੈਦਾ ਕੀਤੀ ਜਾਵੇਗੀ।  ਪੁੱਛੇ ਸਵਾਨ ਕਿ ਜੇਕਰ ਸਰਕਾਰ ਉਨ੍ਹਾਂ ਦੀਕੋਈ ਗੱਲ ਨਹੀਂ ਸੁਣਦੀ ਤਾਂ ਉਹ ਕੋਈ ਸੰਘਰਸ਼ ਕਰਨਗੇ  ਦੇ ਜਵਾਬ ’ਚੇ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਫੀ ਕਮਜ਼ੋਰ ਰਾਜਨੀਤਕ ਪਾਰਟੀ ਹੈ ਇਸ ਲਈ ਉਹ ਖੁੱਦ ਮੰਨਦੇ ਹਨ ਕਿ ਉਹ ਕਿਸੇ ਵੀ ਸੰਘਰਸ਼ ਕਰਨ ਦੀ ਹਾਲਤ ਵਿਚ ਨਹੀਂ ਹਨ।

WRITTEN BY