Skip to content
Independent perspectives. Global stories.
BREAKING

ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਲੰਗਰ ਤਿਆਰ ਕਰਨ ਲਈ ਭਾਫ ਪ੍ਰਣਾਲੀ ਸ਼ੁਰੂ

Share this story

ਕਾਰਜ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਪਾਸੋਂ ਕਰਵਾਈ ਗਈ
imageਅੰਮ੍ਰਿਤਸਰ, 28 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਯਤਨਾਂ ਸਦਕਾ ਸਥਾਨਕ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਲੰਗਰ ਤਿਆਰ ਕਰਨ ਲਈ ਭਾਫ ਪ੍ਰਣਾਲੀ (ਸਟੀਮ ਸਿਸਟਮ) ਦੀ ਆਰੰਭਤਾ ਅੱਜ ਅਰਦਾਸ ਉਪਰੰਤ ਕੀਤੀ ਗਈ। ਇਸ ਕਾਰਜ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਪਾਸੋਂ ਕਰਵਾਈ ਗਈ ਹੈ। ਲੰਗਰ ਤਿਆਰ ਕਰਨ ਲਈ ਆਰੰਭ ਕੀਤੀ ਗਈ ਇਸ ਸੇਵਾ ਤਹਿਤ ਦੋ ਵੱਡਅਕਾਰੀ ਬੋਇਲਰ ਲਗਾਏ ਗਏ ਹਨ, ਜਿਨ੍ਹਾਂ ਵਿਚ ਤਿਆਰ ਕੀਤੀ ਭਾਫ ਪਾਈਪਾਂ ਰਾਹੀਂ ਕੜਾਹਿਆਂ ਤਕ ਪਹੁੰਚੇਗੀ। ਇਨ੍ਹਾਂ ਕੜਾਹਿਆਂ ਵਿਚ ਲੰਗਰ ਵਾਸਤੇ ਸਬਜ਼ੀਆਂ, ਦਾਲਾਂ ਤੇ ਹੋਰ ਪਦਾਰਥ ਤਿਆਰ ਕੀਤੇ ਜਾ ਸਕਣਗੇ। ਇਹ ਵਿਧੀ ਜਿਥੇ ਲੰਗਰ ਤਿਆਰ ਕਰਨ ਸਮੇਂ ਦੀ ਬੱਚਤ ਕਰਨ ਵਿਚ ਸਹਾਈ ਹੋਵੇਗੀ ਉਥੇ ਹੀ ਇਸ ਨਾਲ ਬਾਲਣ ਦੀ ਲਾਗਤ ਵੀ ਘਟੇਗੀ।ਵਰਤਮਾਨ ਲੋੜ ਅਨੁਸਾਰ ਗੁਰੂ ਕੇ ਲੰਗਰਾਂ ਲਈ ਇਹ ਭਾਫ ਵਿਧੀ ਨਿਰਸੰਦੇਹ ਬਹੁਤ ਉਪਯੋਗੀ ਸਿੱਧ ਹੋਵੇਗੀ।

WRITTEN BY