Skip to content
Independent perspectives. Global stories.
BREAKING

ਬਠਿੰਡਾ ਪੁਲਿਸ ਵੱਲੋਂ ਦੋ ਕਾਰ ਸਵਾਰਾਂ ਕੋਲੋਂ ਭਾਰੀ ਮਾਤਰਾ ’ਚ ਭੁੱਕੀ ਬਰਾਮਦ

Share this story

image ਬਠਿੰਡਾ, 25 ਅਪ੍ਰੈਲ (ਇਕਬਾਲ ਸਿੰਘ)- ਪੁਲਿਸ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਭੁੱਕੀ ਬਰਾਮਦ ਕਰਕੇ ਉਨ੍ਹਾਂ ਉਪਰ ਐਨਡੀਪੀਐਸ ਐਕਟ ਅਧੀਨ ਪਰਚਾ ਦਰਜ ਕੀਤਾ ਹੈ। ਫੜੇ ਗਏ ਵਿਅਕਤੀ ਰਾਜਸਥਾਨ ਤੋਂ ਭੁੱਕੀ ਲਿਆ ਕੇ ਜ਼ਿਲ੍ਹੇ ਦੇ ਵਖ ਵਖ ਇਲਾਕਿਆਂ ਵਿਚ ਵੇਚਦੇ ਸਨ। ਉਕਤ ਵਿਅਕਤੀਆਂ ਨੇ 6 ਮਹੀਨੇ ਪਹਿਲਾਂ ਹੀ ਭੁੱਕੀ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ। ਸਥਾਨਕ ਸੀਆਈਏ-2 ਦੇ ਇੰਚਾਰਜ ਐਸਆਈ ਤਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਪੁਲਸ ਨੇ ਐਸਆਈ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਆਈਟੀਆਈ ਚੌਕ ਵਿਚ ਨਾਕਾਬੰਦੀ ਕੀਤੀ ਹੋਈ ਸੀ। ਨਾਕੇ ਦੌਰਾਨ ਇਕ ਸਵਿਫ਼ਟ ਡਿਜ਼ਾਇਰ ਕਾਰ ਸਵਾਰ ਦੋ ਵਿਅਕਤੀਆਂ ਨੂੰ ਸ਼ੱਕੀ ਹਾਲਤਾਂ ਵਿਚ ਆਉਂਦੇ ਦੇਖਿਆ। ਸ਼ੱਕ ਪੈਣ ’ਤੇ ਕਾਰ ਨੁੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ ਵਿਚੋਂ ਭੁੱਕੀ ਦੇ ਭਰੇ ਹੋਏ ਦੋ ਗੱਟੇ ਬਰਾਮਦ ਹੋਏ। ਬਰਾਮਦ ਹੋਈ ਭੁੱਕੀ ਦਾ ਕੁਲ ਵਜ਼ਨ 70 ਕਿਲੋ ਦੇ ਕਰੀਬ ਬਣਦਾ ਹੈ। ਪੁਲਸ ਅਧਿਕਾਰੀ ਦੇ ਦੱਸਣ ਅਨੁਸਾਰ ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਗੁਰਦੀਪ ਸਿੰਘ ਉਰਫ਼ ਵਿਕੀ ਵਾਸੀ ਪਿੰਡ ਕੋਠਾਗੁਰੂ ਕਾ ਹਾਲ ਅਬਾਦ ਗਲੀ ਨੰਬਰ 28 ਪਰਸਰਾਮ ਨਗਰ ਅਤੇ ਰਾਜੀਵ ਕੁਮਾਰ ਵਾਸੀ ਇੰਦਰ ਸਿੰਘ ਨਗਰ ਡੱਬਵਾਲੀ ਵਜੋਂ ਹੋਈ ਹੈ। ਪੁਲਿਸ ਨੇ ਦੋਹਾਂ ਵਿਅਕਤੀਆਂ ਉਪਰ ਐਨਡੀਪੀਐਸ ਐਕਟ ਅਧੀਨ ਪਰਚਾ ਦਰਜ ਕਰ ਲਿਆ ਹੈ। ਉਕਤ ਵਿਅਕਤੀ ਰਾਜਸਥਾਨ ਦੇ ਨਾਗੋਰ ਸ਼ਹਿਰ ਵਿਚੋਂ ਭੁੱਕੀ ਖ਼ਰੀਦ ਕੇ ਲਿਆਉਂਦੇ ਸਨ ਤੇ ਉਸ ਨੂੰ ਗੁਰਦੀਪ ਸਿੰਘ ਉਰਫ਼ ਵਿਕੀ ਦੇ ਪਰਸਰਾਮ ਨਗਰ ਵਿਚ ਸਥਿੱਤ ਘਰ ਵਿਚ ਰੱਖਦੇ ਸਨ। ਬਾਅਦ ਵਿਚ ਇਸ ਨੂੰ ਜ਼ਿਲ੍ਹੇ ਦੇ ਵਖ ਵਖ ਇਲਾਕਿਆਂ ਵਿਚ ਵੇਚਦੇ ਸਨ। ਇਨ੍ਹਾਂ ਨੇ 6 ਕੁ ਮਹੀਨੇ ਪਹਿਲਾਂ ਹੀ ਭੁੱਕੀ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ।

WRITTEN BY