Skip to content
Independent perspectives. Global stories.
BREAKING

ਇੰਦੌਰ ਵਿਖੇ ਗੁਰਦੁਆਰਾ ਸਾਹਿਬ ਢਾਹੁਣ ਦੀ ਕਾਰਵਾਈ ਨੇ ਸਿੱਖ ਹਿਰਦੇ ਵਲੂੰਧਰੇ-ਸਰਬੱਤ ਖਾਲਸਾ ਜਥੇਦਾਰ

Share this story

image ਤਲਵੰਡੀ ਸਾਬੋਸ, 25 ਅਪ੍ਰੈਲ (ਰਾਮ ਰੇਸ਼ਮ ਨਥੇਹਾ)- ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਨੂੰ ਉੱਥੋਂ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਢਾਹੁਣ ਦੀ ਕਾਰਵਾਈ ਨੇ ਸਿੱਖ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਪਹਿਲਾਂ 1984 ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਨੇ ਤੋਪਾਂ ਟੈਕਾਂ ਨਾਲ ਗੁਰਦੁਆਰੇ ਢਾਹੇ ਸਨ ਉੱਥੇ ਹੁਣ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਜੇ.ਸੀ.ਬੀ. ਮਸ਼ੀਨਾਂ ਨਾਲ ਗੁਰਦੁਆਰਾ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਜੋ ਅਤਿ ਮੰਦਭਾਗੀ ਘਟਨਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਸਰਬੱਤ ਖਾਲਸਾ ਕੰਟਰੋਲ ਰੂਮ ਤੋਂ ਜਾਰੀ ਪ੍ਰੈੱਸ ਬਿਆਨ ਰਾਂਹੀ ਕੀਤਾ। ਸਰਬੱਤ ਖਾਲਸਾ ਕੰਟਰੋਲ ਰੂਮ ਦੇ ਦਫਤਰ ਇੰਚਾਰਜ ਭਾਈ ਜਗਮੀਤ ਸਿੰਘ ਨੇ ਅੱਜ ਜਥੇਦਾਰਾਂ ਦਾ ਉਕਤ ਪ੍ਰੈੱਸ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ੍ਹ ਨੇ ਇੰਦੌਰ ਦੇ ਗੁਰੂਘਰ ਦੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਨਾਲ ਫੋਨ ਤੇ ਗੱਲ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਹਾਸਿਲ ਕੀਤੀ ਤੇ ਉਕਤ ਸੇਵਾਦਾਰ ਨੇ ਦੱਸਿਆ ਕਿ ਸਰਕਾਰ ਦੇ ਕਾਰਿੰਦਿਆਂ ਨੇ ਬੜੀ ਬੇਕਦਰੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਇੱਕ ਹੱਥ ਲਿਖਤ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਸਰੂਪ ਉਠਾ ਕੇ ਲੈ ਗਏ ਤੇ ਸੰਗਤਾਂ ਤੇ ਭਾਰੀ ਤਸ਼ੱਦਦ ਕੀਤਾ ਤੇ ਸੰਗਤਾਂ ਦੇ ਰੋਹ ਦੇ ਬਾਵਜੂਦ ਪਾਵਨ ਸਰੂਪ ਅਜੇ ਤੱਕ ਸੰਗਤਾਂ ਨੂੰ ਵਾਪਿਸ ਨਹੀ ਕੀਤੇ ਗਏ।ਸੇਵਦਾਰ ਦੇ ਦੱਸਣ ਮੁਤਾਬਿਕ ਹੋਰ ਵੀ ਬਹੁਤ ਧਾਰਮਿਕ ਪੁਸਤਕਾਂ ਦੀ ਬੇਅਦਬੀ ਕੀਤੀ ਗਈ ਹੈ ਤੇ ਪਾਵਨ ਸਰੂਪ ਪਤਾ ਨਹੀ ਕਿਸ ਹਾਲਤ ਵਿੱਚ ਹੋਣਗੇ। ਜਥੇਦਾਰ ਸਾਹਿਬਾਨ ਨੇ ਉਕਤ ਘਟਨਾ ਨੂੰ ਨਾ ਬਰਦਾਸ਼ਤਯੋਗ ਦੱਸਦਿਆਂ ਕਿਹਾ ਕਿ ਭਾਜਪਾ ਦੀ ਉਕਤ ਸਰਕਾਰ ਪਾਵਨ ਸਰੂਪ ਤੁਰੰਤ ਸਿੱਖ ਸੰਗਤਾਂ ਦੇ ਹਵਾਲੇ ਕਰੇ ਤਾਂ ਕਿ ਗੁਰਮਰਿਯਾਦਾ ਅਨੁਸਾਰ ਉਨ੍ਹਾਂ ਦਾ ਪ੍ਰਕਾਸ਼ ਕੀਤਾ ਜਾ ਸਕੇ ਤੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨਿਰਮਾਣ ਕਰਵਾ ਕੇ ਸਮੁੱਚੇ ਘਟਨਾਕ੍ਰਮ ਲਈ ਸਿੱਖ ਸੰਗਤਾਂ ਤੋਂ ਮੁਆਫੀ ਮੰਗੇ ਤਾਂ ਕਿ ਹਾਲਾਤ ਵਿਗੜਨ ਤੋਂ ਬਚਾਏ ਜਾ ਸਕਣ ਤੇ ਅਮਨ ਸ਼ਾਤੀ ਨੂੰ ਕਾਇਮ ਰੱਖਿਆ ਜਾ ਸਕੇ।ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਆਪਸੀ ਏਕਤਾ ਬਣਾਏ ਰੱਖ ਕੇ ਗਰੂਘਰ ਦੀ ਮੁੜ ਉਸਾਰੀ ਲਈ ਅਮਨ ਸ਼ਾਤੀ ਨਾਲ ਸੰਘਰਸ਼ ਕਰਨ।

WRITTEN BY