Skip to content
Independent perspectives. Global stories.
BREAKING

ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਐਮ ਐੱਲ ਏ ਕਾਕਾ ਰਾਜਿੰਦਰ ਸਿੰਘ ਵੱਲੋਂ ਸਿਵਲ ਹਸਪਤਾਲ ਸਮਾਣਾ ’ਚ ਜਰਨੇਟਰ ਦਾ ਉਦਘਾਟਨ

Share this story

image ਸਮਾਣਾ, 23 ਅਪ੍ਰੈਲ (ਰਿਸ਼ਵ ਮਿੱਤਲ, ਪ੍ਰੇਮ ਵਧਵਾ)- ਅੱਜ ਸਿਵਲ ਹਸਪਤਾਲ ਸਮਾਣਾ ਵਿਚ ਸਮਾਣਾ ਦੀ ਮਸ਼ਹੂਰ ਕੰਬਾਇਨ ਫੈਕਟਰੀ ਮਣਕੂ ਐਗਰੋ ਟੈਕ ਪ੍ਰਾਈਵੇਟ ਲਿਮਿਟੇਡ( ਵਿਸ਼ਾਲ ਕੰਬਾਇਨ)ਦੇ ਐਮ ਡੀ ਜਗਤਾਰ ਸਿੰਘ ਮਣਕੂ ਅਤੇ ਸੁਖਵਿੰਦਰ ਸਿੰਘ ਮਣਕੂ ਨੇ 100 ਕੇ ਵੀ ਏ ਦਾ ਜਰਨੇਟਰ ਆਪਣੀ ਸਵ: ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਦੀ ਯਾਦ ਵਿਚ ਸਿਵਲ ਹਸਪਤਾਲ ਨੂੰ ਦਾਨ ਵਿਚ ਦਿੱਤਾ ਜਿਸਦਾ ਉਦਘਾਟਨ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਐਮ ਐੱਲ ਏ ਕਾਕਾ ਰਾਜਿੰਦਰ ਸਿੰਘ ਜੀ ਨੇ ਕੀਤਾ। ਬ੍ਰਹਮ ਮਹਿੰਦਰਾ ਜੀ ਨੇ ਕਿਹਾ ਕਿ ਮਣਕੂ ਪਰਿਵਾਰ ਨੇ ਇਹ ਬਹੁਤ ਪੁੰਨ ਵਾਲਾ ਕੰਮ ਕੀਤਾ ਹੈ।ਓਹਨਾ ਕਿਹਾ ਮਣਕੂ ਪਰਿਵਾਰ ਪਹਿਲਾ ਵੀ ਸਮੇ ਸਮੇ ਤੇ ਆਪਣਾ ਯੋਗਦਾਨ ਸਮਾਜ ਦੀ ਭਲਾਈ ਵਾਸਤੇ ਕਰਦੇ ਰਹਿੰਦੇ ਹਨ। ਇਸ ਮੌਕੇ ਪਵਨ ਸ਼ਾਸਤਰੀ, ਪ੍ਰਦੀਪ ਸ਼ਰਮਾ, ਅਸ਼ਵਨੀ ਗੁਪਤਾ, ਸੰਜੀਵ ਗਰਗ, ਪ੍ਰਿੰਸ ਵਧਵਾ, ਨਿਰਮਲ ਮਣਕੂ, ਵਿਕਰਮਜੀਤ ਮਣਕੂ, ਇੰਦਰਜੀਤ ਮਣਕੂ, ਅਤੁਲ ਜਲੋਟਾ, ਗੌਰਵ ਕੁਮਾਰ ਅਤੇ ਸ਼ਹਿਰ ਦੇ ਹੋਰ ਉਦਯੋਗਪਤੀ ਮੌਜੂਦ ਸਨ।

WRITTEN BY