Skip to content
Independent perspectives. Global stories.
BREAKING

ਸਮਰਾਲਾ ਲਾਗੇ ਇੱਕੋ ਰਾਤ ਵਿਚ ਚਾਰ ਘਰਾਂ ’ਚ ਚੋਰੀ

Share this story

image ਸਮਰਾਲਾ, 23 ਅਪ੍ਰੈਲ (ਕਮਲਜੀਤ)- ਪੁਲਿਸ ਜ਼ਿਲਾ ਖੰਨਾ ਦੇ ਅਧੀਨ ਪੈਦੇ ਥਾਣਾ ਸਮਰਾਲਾ ਦੇ ਪਿੰਡ ਰੁਪਾਲੋ ਵਿਚ ਇੱਕੋ ਰਾਤ ਚੋਰਾਂ ਨੇ ਚਾਰ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਿਹਨਾਂ ਵਿਚੋ ਦੋ ਐਨ ਆਰ ਆਈ ਵੀ ਘਰ ਸ਼ਾਮਿਲ ਹਨ। ਮਿਲੀ ਜਾਣਕਾਰੀ ਮੁਤਾਬਿਕ ਹਰਪਾਲ ਸਿੰਘ ਪੁੱਤਰ ਹਰੀ ਸਿੰਘ ਵਾਸੀ ਰੁਪਾਲੋ ਨੇ ਦੱਸਿਆ ਹੈ ਕਿ ਉਹ ਕਿਸੇ ਫੈਕਟਰੀ ਵਿਚ ਨੌਕਰੀ ਕਰਦਾ ਹੈ ਤੇ ਉਸਦੀ ਘਰਵਾਲੀ ਆਪਣੀ ਸੱਸ ਦੇ ਕੋਲ ਰਾਤ ਨੂੰ ਜਾ ਕੇ ਸੌਂ ਗਈ ਅਤੇ ਉਸਦੇ ਘਰਵਾਲੇ ਨੇ ਸਵੇਰੇ ਆ ਕੇ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਿ ਉਸਦੇ ਘਰ ਦੇ ਕਿਸੇ ਅਣਪਛਾਤੇ ਚੋਰਾਂ ਨੇ ਤਾਲੇ ਤੋੜ ਕੇ ਘਰ ਅੰਦਰ ਦਾਖਲ ਹੋ ਕੇ ਅਤੇ ਅਲਮਾਰੀ  ਨੂੰ ਤੋੜ  ਉਸ ਵਿਚ ਪਈਆਂ  ਸੋਨੇ ਦੀਆਂ ਦੋ ਮੁੰਦੀਆਂ,ਇੱਕ ਜੋੜਾ ਸੋਨੇ ਦੀਆਂ ਵਾਲੀਆਂ, ਦੋ ਜੋੜੇ ਚਾਂਦੀ ਦੀਆਂ ਝਾਂਜਰਾਂ ਅਤੇ ਚਾਰ ਹਜ਼ਾਰ ਰੁਪਏ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ । ਇਸੇ ਤਰਾਂ ਨਿਰਮਲ ਸਿੰਘ ਦੇ ਘਰ ਦੇ ਤਾਲੇ ਤੋੜ ਕੇ ਚੋਰ ਅੰਦਰ ਦਾਖਲ ਹੋ ਗਏ ਪਰ ਕਿਸਮਤ ਉਹਨਾਂ ਦੀ ਮਾੜੀ ਕਿ ਉਹਨਾਂ ਨੂੰ ਖਾਲੀ ਹੱਥ ਹੀ ਵਾਪਸ ਮੁੜਨਾ ਪਇਆ। ਇਸੇ ਤਰਾਂ ਸੋਹਣ ਸਿੰਘ ਨੇ ਦੱਸਿਆ ਹੈ ਕਿ ਇਹ ਪਰਿਵਾਰ ਬਾਹਰਲੇ ਦੇਸ਼ ਵਿਚ ਰਹਿ ਰਹੇ ਰਜਿੰਦਰ ਸਿੰਘ ਵਾਸੀ ਰੁਪਾਲੋ ਦੇ ਵੀ ਅਣਪਛਾਤੇ ਵਿਆਕਤੀ ਨੇ ਘਰ ਦੇ ਤਾਲੇ ਤੋੜ ਕੇ ਸਾਰੇ ਘਰ ਵਿਚ ਪਏ ਸਮਾਨ ਦੀ ਫੋਲਾ ਫਰਾਲੀ ਕੀਤੀ ਹੋਈ ਸੀ । ਇਸੇ ਤਰਾਂ ਐਨ ਆਰ ਆਈ ਹਰਭਜਨ ਸਿੰਘ ਦੇ ਘਰ ਦੇ ਵੀ ਅਣਪਛਾਤੇ ਚੋਰਾਂ ਵੱਲੋ ਤਾਲੇ ਤੋੜ ਕੇ ਅੰਦਰ ਦਾਖਲ ਹੋ ਕੇ ਘਰ ਵਿਚ ਪਏ ਸਮਾਨ ਦੀ ਫੁਲਾ ਫਰਾਲੀ ਕੀਤੀ ਗਈ ਅਤੇ ਸਮਾਨ ਖਿੰਡਿਆ ਪਇਆ ਸੀ । ਇਹਨਾਂ ਦੋਵਾਂ ਐਨ ਆਰ ਆਈ ਘਰਾਂ ਵਿਚੋ ਚੋਰੀ  ਹੋਏ ਸਮਾਨ ਦਾ ਅੰਦਾਜਾ ਉਹਨਾਂ ਦੇ ਪਰਿਵਾਰਾਂ ਦੇ ਵਾਪਸ ਆਉਣ ਤੋ ਬਾਅਦ ਹੀ ਪਤਾ ਲੱਗ ਸਕੇਗਾ। ਦੂਸਰੇ ਪਾਸੇ ਪੁਲਿਸ ਵੱਲੋ ਘਟਨਾ ਸਥਾਨ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

WRITTEN BY