Skip to content
Independent perspectives. Global stories.
BREAKING

ਤਰਨ ਤਾਰਨ ਵਿਖੇ ਦਿਨ ਦਿਹਾੜੇ ਗੁੰਡਾਗਰਦੀ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ-ਪ੍ਰਸ਼ਾਸਨ ਸੁਸਤ

Share this story

image ਤਰਨ ਤਾਰਨ, 22 ਅਪ੍ਰੈਲ (ਤਰਸੇਮ ਸਿੰਘ ਭੋਪਾਲ, ਚਮਕੌਰ ਸਿੰਘ ਰੰਧਾਵਾ)- ਤਰਨ ਤਾਰਨ ਦੇ ਚੌਕ ਬੋਹੜੀ ਵਾਲਾ ਦੇ ਨਜਦੀਕ ਇੱਕ ਕਾਰ ਸਵਾਰ ਵਿਅਕਤੀ ਵੱਲੋਂ ਮੋਟਰ ਸਾਇਕਲ ਸਵਾਰ ਵਿਅਕਤੀ ਨੂੰ ਸ਼ਰੇਆਮ ਬਜਾਰ ਵਿਚ ਡੰਡਿਆ ਨਾਲ ਉਸਦੀ ਮਾਰ ਕੁਟਾਈ ਕਰਨ ਦਾ ਮਾਮਲਾ ਸਾਮਣੇ ਆਇਆ ਹੈ।ਇਸ ਮੋਕੇ ਘਟਨਾ ਸਥਾਨ ਤੇ ਇੱਕਤਰ ਹੋਏ ਲੋਕਾ ਨੇ ਕਾਰ ਸਵਾਰ ਵਿਅਕਤੀ ਦੀ ਇਸ ਘਿਨੋਣੀ ਹਰਕਤ ਦੀ ਨਿੰਦਾ ਕੀਤੀ ਅਤੇ ਲੋਕਾ ਕਾਰ ਸਵਾਰ ਵਿਅਕਤੀ ਦੇ ਖਿਲਾਫ ਰੋਸ ਪਰਦਰਸ਼ ਕਰਦਿਆ ਉਸਨੂੰ ਕਾਬੂ ਕਰ ਕੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ।ਇਸ ਮੋਕੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਪੀੜਤ ਵਿਅਕਤੀ ਸੁਰਜੀਤ ਸਿੰਘ ਵਾਸੀ ਅਲਾਦੀਨਪੁਰ ਨੇ ਕਿਹਾ ਕਿ ਉਹ ਆਪਣੀ ਪਤਨੀ ਅਤੇ ਬਚਿਆ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਅਮ੍ਰਿਤਸਰ ਨੂੰ ਜਾ ਰਿਹਾ ਸੀ।ਜਦ ਅਸੀ ਬੋਹੜੀ ਵਾਲੇ ਚੌਕ ਦੇ ਕੋਲ ਪੁਜੇ ਤਾ ਪਿਛਲੀ ਵਾਲੀ ਸਾਇਡ ਤੋ ਆਟੋ ਚਾਲਕ ਨੇ ਮੋਟਰਸਾਇਕਲ ਨੂੰ ਟੱਕਰ ਮਾਰ ਕੇ ਸਾਨੂੰ ਜਮੀਨ ਤੇ ਸੁੱਟ ਦਿਤਾ ਉਹਨਾ ਨੇ ਕਿਹਾ ਕਿ ਸਾਡੇ ਸਰੀਰ ਤੇ ਕੋਈ ਸੱਟ ਨਹੀ ਲਗੀ ਪਰ ਇਸ ਹਾਦਸੇ ਵਿਚ ਮੇਰਾ ਮੋਰਸਾਇਕਲ ਨੁਕਸਾਨਿਆ ਗਿਆ ਜਿਸਦੀ ਮਾਲੀ ਸਹਾਇਤਾ ਲਈ ਲੋਕਾ ਕੋਲੋ ਇੰਨਸਾਫ ਦੀ ਮੰਗ ਕੀਤੀ ਉਸੀ ਵਕਤ ਇੱਕ ਵਿਅਕਤੀ ਕਾਰ ਵਿਚ ਸਵਾਰ ਬਾਹਰ ਆਇਆ ਅਤੇ ਉੇਸਨੇ ਮੇਨੂੰ ਡੰਡਿਆ ਨਾਲ ਕੁੱਟਣਾ ਸ਼ੁਰੂ ਕਰ ਦਿਤਾ ਘਟਨਾ ਸਥਾਨ ਤੇ ਇੱਕਤਰ ਹੋਏ ਲੋਕਾ ਨੇ ਕਾਰ ਚਾਲਕ ਨੂੰ ਕਾਬੂ ਪਾ ਲਿਆ ਅਤੇ ਉਸਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।ਲੋਕਾ ਨੇ ਫੜੇ ਗਏ ਵਿਅਕਤੀ ਨੂੁੰ ਥਾਣਾ ਸਿਟੀ ਦੇ ਪੁਲਿਸ ਦੇ ਹਵਾਲੇ ਕਰ ਦਿਤਾ ਅਤੇ ਥਾਣਾ ਸਿਟੀ ਦੇ ਐਚ.ਸੀ ਹਰਪਾਲ ਸਿੰਘ ਨੇ ਦਸਿਆ ਕਿ ਉਕਤ ਵਿਅਕਤੀ ਨੂੰ ਕਾਬੂ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

WRITTEN BY