ਭਵਾਨੀਗੜ, 22 ਅਪ੍ਰੈਲ (ਕ੍ਰਿਸ਼ਨ ਗਰਗ)- ਅੱਜ ਬਰਸਾਤ ਦੀ ਕਿਣਮਿਣ ਨੇ ਪੰਜਾਬ ਸਰਕਾਰ ਦੇ ਉਨ੍ਹਾਂ ਦਾਅਵਿਆਂ ਦੀ ਪੋਲ ਖੋਹਲ ਦਿੱਤੀ ਜਿਸ ਵਿੱਚ ਨਿੱਤ ਦਿਨ ਆਉਦੇ ਬਿਆਨ ਕਿ ਕਿਸਾਨਾਂ ਦੀ ਹਿਤੈਸ਼ੀ ਅਖਵਾਉਦੀ ਸਰਕਾਰ ਨੇ ਕਣਕ ਦੇ ਖਰੀਦ ਪ੍ਰਬੰਧਾਂ ਤੇ ਹੋਰ ਸਾਂਭ ਸੰਭਾਲ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਅੱਜ ਬਰਸਾਤ ਹੋਣ ਤੋ ਬਾਅਦ ਜਦੋ ਅਨਾਜ ਮੰਡੀ ਭਵਾਨੀਗੜ ਦਾ ਹਾਲ ਜਾਨਣਾ ਚਾਹਿਆ ਤਾਂ ਵੇਖਿਆ ਕਿ ਹਜਾਰਾਂ ਕਣਕ ਦੇ ਗੱਟੇ ਖੁੱਲੇ ਅਸਮਾਨ ਹੇਠਾਂ ਪਏ ਸਨ ਜੋ ਲਗਭਗ ਗਿਲੇ ਹੋ ਚੁੱਕੇ ਸਨ ਇੱਕ ਦੋ ਜਗਾ ਪਰ ਤਾਂ ਗੱਟੇ ਪਾਣੀ ਵਿੱਚ ਹੀ ਸਨ ਸੋ ਇੱਕ ਪਾਸੇ ਤਾਂ ਸਰਕਾਰ ਨਮੀ ਵਾਲੀ ਕਣਕ ਲੈਣ ਤੋ ਇਨਕਾਰੀ ਹੈ ਪਰ ਦੂਜੇ ਪਾਸੇ ਖਰੀਦ ਕੀਤੀ ਜਾ ਚੁੱਕੀ ਕਣਕ ਜਿਸ ਦੀ ਲਿਫਟਿੰਗ ਦੀ ਤਿਆਰੀ ਹੈ ਨੂੰ ਸੰਭਾਲਣ ਲਈ ਕਿਸੇ ਵੀ ਤਰਾਂ ਦਾ ਪ੍ਰਬੰਧ ਨਜਰ ਨਾਂ ਆਇਆ। ਮੰਡੀ ਵਿਚ ਮਿਲੇ ਕਿਸਾਨਾ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕਣਕ ਨੂੰ ਬਰਸਾਤ ਤੋ ਬਚਾਉਣ ਲਈ ਸਰਕਾਰ ਵੱਲੋਂ ਕੋਈ ਵਧੀਆ ਪ੍ਰਬੰਧ ਨਹੀ ਕੀਤੇ ਗਏ।
ਕਣਕ ਦੀ ਸਾਂਭ-ਸੰਭਾਲ ਦੇ ਪ੍ਰਬੰਧਾਂ ਦੀ ਖੁੱਲੀ ਪੋਲ-ਅਨਾਜ ਮੰਡੀ ਭਵਾਨੀਗੜ੍ਹ ਜਲਥਲ



