ਪਟਿਆਲਾ, 21 ਅਪ੍ਰੈਲ- ਸ੍ਰੀ ਰਜਿੰਦਰ ਪ੍ਰਤਾਪ ਪਾਂਡਵ ਨੇ ਅੱਜਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਬਤੌਰ ਡਾਇਰੈਕਟਰ/ਪ੍ਰਬੰਧਕੀ ਆਪਣੇ ਆਹੁਦੇ ਦਾਚਾਰਜ ਸੰਭਾਲਲਿਆ। ਇਸ ਮੌਕੇ ਤੇ ਸ੍ਰੀਮਤੀ ਪਰਨੀਤ ਕੌਰ,ਸਾਬਕਾ ਕੇਂਦਰੀ ਰਾਜ ਮੰਤਰੀ, ਸ੍ਰੀ ਏ.ਵੇਨੂ ਪ੍ਰਸ਼ਾਦ, ਆਈ.ਏ.ਐਸ,ਪਿੰਸੀਪਲ ਸਕੱਤਰ ਪਾਵਰ ਪੰਜਾਬ ਸਰਕਾਰ, ਸੀ.ਐਮ.ਡੀ.ਪੀ.ਐਸ.ਪੀ.ਸੀ.ਐਲ ਅਤੇ ਪੀ.ਸੀ.ਟੀ.ਸੀ.ਐਲਵਿਸ਼ੇਸ ਤੌਰ ਤੇ ਪੁੱਜੇ। ਇਸ ਮੌਕੇ ਤੇ ਸ੍ਰੀਆਰ.ਪੀ.ਪਾਂਡਵ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪਰਨੀਤ ਕੌਰ ਜੀ ਦਾ ਵਿਸ਼ੇਸ ਸ਼ਤੌਰ ’ਤੇ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਉਨ੍ਹਾਂ ਨੂੰ ਪੀ.ਐਸ.ਪੀ.ਸੀ.ਐਲ ਅਤੇ ਪੰਜਾਬ ਦੇ ਬਿਜਲੀ ਦੇ ਖਪਤਕਾਰਾਂ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪੀ.ਐਸ.ਪੀ.ਸੀ.ਐਲ ਅਤੇ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਦੇ ਉੱਚ ਅਧਿਕਾਰੀਆਂ, ਪੀ.ਐਸ.ਪੀ.ਸੀ.ਐਲ ਅਤੇ ਪੰਜਾਬ ਦੇ ਹੋਰ ਵਿਭਾਗਾਂ ਦੇ ਮੁਲਾਜ਼ਮ ਜੱਥੇਬੰਦੀਆਂ ਦੇ ਆਗੂਆਂ ਨੇ ਸ੍ਰੀਆਰ.ਪੀ.ਪਾਂਡਵ ਨੂੰ ਗੁਲਦਸਤੇ ਭੇਟ ਕਰਕੇ ਵਧਾਈ ਦਿੱਤੀ। ਇਸ ਮੋਕੇ ਤੇ ਬੋਲਦਿਆਂ ਮਹਾਰਾਣੀ ਪਰਣੀਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਪੰਜਾਬ ਵਿੱਚ ਸਾਫ ਅਤੇ ਸੁਚੱਜਾ ਪ੍ਰਸ਼ਾਸਨ ਦੇਵੇਗੀ। ਇਸ ਮੌਕੇ ਉਨ੍ਹਾਂ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਚੰਗੀ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਤੇ ਜ਼ੋਰ ਦਿੱਤਾ। ਇਸ ਮੌਕੇ ਸ਼੍ਰੀ ਏ.ਵੀਨੁ ਪ੍ਰਸਾਦ, ਆਈ.ਏ.ਐਸ., ਪ੍ਰਿੰਸੀਪਲ ਸਕੱਤਰ, ਪਾਵਰ ਤੇ ਸੀ.ਐਮ.ਡੀ., ਪੀ.ਐਸ.ਪੀ.ਸੀ.ਐਲ., ਸ਼੍ਰੀ ਐਸ.ਸੀ.ਅਰੋੜਾ, ਡਾਇਰੈਕਟਰ ਵਿੱਤ, ਸ਼੍ਰੀ ਕੇ.ਐਲ.ਸ਼ਰਮਾ, ਡਾਇਰੈਕਟਰ ਵੰਡ, ਸ਼੍ਰੀ ਸੁਰਿੰਦਰਪਾਲ, ਡਾਇਰੈਕਟਰ/ਵਣਜ਼ ਅਤੇ ਸ਼੍ਰੀਐਮ.ਆਰ.ਪ੍ਰਹਾਰ, ਡਾਇਰੈਕਟਰ/ਜਨਰੇਸ਼ਨ ਵੀਹਾਜ਼ਰ ਸਨ। ਸ੍ਰੀ ਪਾਂਡਵ ਨੇ ਪੀ.ਐਸ.ਈ.ਬੀ/ਪੀ.ਐਸ.ਪੀ.ਸੀ. ਐਲਦੀਆਂ ਵੱਖ-ਵੱਖ ਅਸਾਮੀਆਂ ਤੇ 30 ਸਾਲ ਤੋਂ ਵੀ ਵੱਧ ਸੇਵਾ ਨਿਭਾਈ ਹੈ। ਉਹ ਪੀ.ਐਸ.ਪੀ.ਸੀ.ਐਲ ਤੋਂ ਬਤੌਰਜੀ.ਐਮ/ਪ੍ਰਬੰਧਕੀਰਿਟਾਇਰਹੋਏ ਹਨ। ਪੀ.ਐਸ.ਈ. ਬੀਅਰਥਾਤਪੀ.ਐਸ.ਪੀ.ਸੀ.ਐਲ. ਵਿੱਚ ਆਉਣ ਤੋਂਪਹਿਲਾਂ ਉਨ੍ਹਾਂ ਨੇ ਥਾਪਰ ਗਰੁੱਪ ਆਫ ਇੰਡਸਟਰੀ ਵਿੱਚ ਬਤੌਰ ਪ੍ਰਬੰਧਕੀ ਟ੍ਰੇਨੀ ਐਸਕੋਰਟ ਲਿਮਟਿਡ ਵਿੱਚ ਬਤੌਰ ਐਗਜ਼ਕਟਿਵ ਆਪਣੇ ਕੈਰੀਅਰ ਦੀ ਸ਼ਰੂਆਤ ਕੀਤੀ। ਉਹ ਖੇਡਾਂ ਵਿੱਚ ਬਹੁਤ ਦਿਲਚਸਪੀ ਰੱਖਦੇ ਹਨ ਅਤੇ ਕ੍ਰਿਕਟ ਦੇ ਨੈਸ਼ਨਲ ਖਿਡਾਰੀ ਰਹੇ ਹਨ। ਉਨ੍ਹਾਂ ਵੱਲੋਂ ਪੰਜਾਬੀ ਯੂਨੀਵਰਸਟੀ ਕ੍ਰਿਕਟ ਟੀਮ ਦੀ ਅਗਵਾਈ ਕੀਤੀ ਗਈ। ਸ੍ਰੀ ਪਾਂਡਵ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟ ਕੰਟਰੋਲ ਬੋਰਡ ਦੇ ਪ੍ਰਧਾਨ ਵੀ ਰਹੇ ਹਨ।
ਮਹਾਰਾਣੀ ਦੀ ਹਾਜ਼ਰੀ ਵਿੱਚ ਸ੍ਰੀ ਪਾਂਡਵ ਨੇ ਪਾਵਰ ਕਾਮ ਦੇ ਪ੍ਰਬੰਧਕੀ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ



