Skip to content
Independent perspectives. Global stories.
BREAKING

ਗਵਰਨਰ ਤੇ ਸਿੱਧੂ ਵੱਲੋਂ ਉੱਘੀਆਂ ਸਖਸ਼ੀਅਤਾਂ ਦਾ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨ

Share this story

imageਚੰਡੀਗੜ੍ਹ, 20 ਅਪਰੈਲ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਕਲਾ ਪ੍ਰੀਸ਼ਦ ਵੱਲੋਂ ਇਥੇ ਸੈਕਟਰ-16 ਸਥਿਤ ਕਲਾ ਭਵਨ ਵਿਖੇ ਕਰਵਾਏ ਗਏ ਪੰਜ ਰੋਜ਼ਾ ਰੰਧਾਵਾ ਉਤਸਵ ਦੀ ਸਮਾਪਤੀ ਸ਼ਾਮ ਮੌਕੇ ਕਲਾ, ਸਾਹਿਤ ਤੇ ਸੱਭਿਆਚਾਰ ਨਾਲ ਜੁੜੀਆਂ ਉੱਘੀਆਂ ਸਖਸ਼ੀਅਤਾਂ ਨੂੰ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ। ਇਹ ਸਮਾਗਮ ਵਿਸਾਖੀ ਦੇ ਸਵੈਗ ਤੌਰ ’ਤੇ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਨ ਵਜੋਂ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਹਾਜ਼ਰੀ ਭਰੀ ਜਦੋਂ ਕਿ ਸਮਾਮਗ ਦੀ ਪ੍ਰਧਾਨਗੀ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕੀਤੀ। ਸਮਾਪਤੀ ਸਮਾਗਮ ਦੀ ਸ਼ੁਰੂਆਤ ਸ੍ਰੀ ਬਦਨੌਰ ਤੇ ਸ੍ਰੀ ਸਿੱਧੂ ਨੇ ਸਮਾਂ ਰੌਸ਼ਨ ਕਰ ਕੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਰਾਜਪਾਲ ਸ੍ਰੀ ਬਦਨੌਰ ਨੇ ਐਵਾਰਡਾਂ ਲਈ ਚੁਣੀਆਂ ਸਖਸ਼ੀਅਤਾਂ ਨੂੰ ਵਧਾਈ ਦਿੰਦਿਆਂ ਇਨ੍ਹਾਂ ਦੀ ਚੋਣ ਲਈ ਕਲਾ ਪ੍ਰੀਸ਼ਦ ਦੀ ਇਸ ਪਹਿਲ ਨੂੰ ਵੀ ਸਲਾਹਿਆ। ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਪੰਜਾਬ ਦਾ ਅਸਲ ਸੱਭਿਆਚਾਰ ਹੈ ਜਿਸ ਨੂੰ ਕਲਾ, ਸਾਹਿਤ, ਸੱਭਿਆਚਾਰ ਨਾਲ ਜੁੜੀਆਂ ਉਘੀਆਂ ਹਸਤੀਆਂ ਨੇ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਦਾ ਪਹਿਲਾ ਏਜੰਡਾ ਸੱਭਿਆਚਾਰ ਲਹਿਰ ਖੜ੍ਹੀ ਕਰਨ ਲਈ ਇਕ ਠੋਸ ਤੇ ਕਾਰਗਾਰ ਸੱਭਿਆਚਾਰਕ ਨੀਤੀ ਬਣਾਉਣਾ ਹੈ। ਇਸ ਮੌਕੇ ਰਾਜਪਾਲ ਸ੍ਰੀ ਬਦਨੌਰ ਤੇ ਸ੍ਰੀ ਸਿੱਧੂ ਨੇ ਕਲਾ ਪ੍ਰੀਸ਼ਦ ਵੱਲੋਂ ਚੁਣੀਆਂ ਤਿੰਨ ਅਹਿਮ ਸਖਸ਼ੀਅਤਾਂ ਸਾਹਿਤਕਾਰ ਕਿਰਪਾਲ ਸਿੰਘ ਕਸੇਲ, ਥਿਏਟਰ ਨਾਲ ਜੁੜੇ ਓਮਾ ਗੁਰਬਖਸ਼ ਸਿੰਘ ਤੇ ਆਰਟਿਸਟ ਪਰਮਜੀਤ ਸਿੰਘ ਨੂੰ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ ਕਲਾ ਪ੍ਰੀਸ਼ਦ ਨਾਲ ਸਬੰਧਤ ਤਿੰਨ ਅਕਾਡਮੀਆਂ ਵੱਲੋਂ ਇਕ-ਇਕ ਸਖਸ਼ੀਅਤ ਨੂੰ ਸਨਮਾਨਿਆ ਗਿਆ ਜਿਨ੍ਹਾਂ ਵਿੱਚ ਬੁੱਤ ਤਰਾਸ਼ੀ ਦੇ ਮਾਹਿਰ ਅਵਤਾਰਜੀਤ ਸਿੰਘ ਧੰਜਲ ਨੂੰ ਲਲਿਤ ਕਲਾ ਅਕੈਡਮੀ ਪੁਰਸਕਾਰ, ਪ੍ਰਸਿੱਧ ਸ਼ਾਇਰ ਡਾ.ਸੁਰਜੀਤ ਪਾਤਰ ਨੂੰ ਪੰਜਾਬੀ ਸਾਹਿਤ ਅਕੈਡਮੀ ਪੁਰਸਕਾਰ ਅਤੇ ਪ੍ਰਸਿੱਧ ਅਭਿਨੇਤਰੀ ਪ੍ਰੀਤੀ ਸਪਰੂ ਨੂੰ ਪੰਜਾਬੀ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਨਾਲ ਸਨਮਾਨਿਆ ਗਿਆ।

WRITTEN BY