Skip to content
Independent perspectives. Global stories.
BREAKING

ਆੜ੍ਹਤੀਆ ਐਸੋਸੀਏਸ਼ਨ ਨਵੀਂ ਸਬਜ਼ੀ ਮੰਡੀ ਜਲੰਧਰ ਵੱਲੋਂ 5ਵਾਂ ਸਾਲਾਨਾ ਕੀਰਤਨ ਦਰਬਾਰ 29 ਨੂੰ

Share this story

ਪ੍ਰਸਿੱਧ ਕੀਰਤਨੀ ਜੱਥੇ ਕਰਨਗੇ ਸੰਗਤਾਂ ਨੂੰ ਨਿਹਾਲ : ਸ. ਗੋਲਡੀ ਖਾਲਸਾ
image ਜਲੰਧਰ, 21 ਅਪ੍ਰੈਲ- ਆੜ੍ਹਤੀਆ ਐਸੋਸੀਏਸ਼ਨ ਨਵੀਂ ਸਬਜ਼ੀ ਮੰਡੀ ਜਲੰਧਰ ਵੱਲੋਂ ਸ੍ਰੀ ਗੋਲਡੀ ਖਾਲਸਾ ਦੀ ਅਗਵਾਈ ਹੇਠ 5ਵਾਂ ਸਾਲਾਨਾ ਕੀਰਤਨ ਦਰਬਾਰ 29 ਅਪ੍ਰੈਲ ਦਿਨ ਐਤਵਾਰ 2017 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਅੱਜ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਪ੍ਰਮੁੱਖ ਆਗੂ ਅਤੇ ਖਾਲਸਾ ਪੋਟੈਟੋ ਦੇ ਮਾਲਕ ਸ੍ਰੀ ਗੋਲਡੀ ਖਾਲਸਾ, ਸ੍ਰੀ ਮਨੋਹਰ ਮੈਸ. ਆਰਐਮ, ਸ੍ਰੀ ਡਿੰਪੀ ਮੈਸ. ਐਮਪੀ., ਸ੍ਰੀ ਇੰਦਰਜੀਤ ਸਿੰਘ ਨਾਗਰਾ, ਸ੍ਰੀ ਬਿੱਲਾ ਜੋਸਨ, ਸ੍ਰੀ ਸੋਨੂੰ ਮੈਸ. ਐਮਟੀਐਸ, ਸ੍ਰੀ  ਜਸਪਾਲ ਸਿੰਘ ਮੈਸ. ਏਸੀਐਸ, ਸ੍ਰੀ ਗੌਰਵ ਮੈਸ. ਬੀਡੀਐਸ, ਸ੍ਰੀ ਭਗਵਾਨ ਦਾਸ ਤਨੇਜਾ, ਸ੍ਰੀ ਵੇਦ ਪ੍ਰਕਾਸ਼ ਕਵਾਤੜਾ, ਸ੍ਰੀ ਸੁਭਾਸ਼ ਮੈਸ. ਜੀਐਮ, ਸ੍ਰੀ ਪੱਪੂ ਮੈਸ. ਆਰਟੀਸੀ, ਸ੍ਰੀ ਰਿੰਕੂ ਮੈਸ. ਆਰਐਫ, ਸ੍ਰੀ ਮਹਿੰਦਰਪਾਲ ਮੈਸ. ਐਨਟੀਸੀ ਆਦਿ ਸਾਰੇ ਪ੍ਰਮੁੱਖ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਤੋਂ ਬਾਅਦ ਸ੍ਰੀ ਗੋਲਡੀ ਨੇ ‘ਪੰਜਾਬ ਟਾਇਮਜ਼’ ਨੂੰ ਦੱਸਿਆ ਕਿ ਇਸ ਵਾਰ ਕੀਰਤਨ ਦਰਬਾਰ ਬਹੁਤ ਹੀ ਵੱਡੇ ਪੈਮਾਨੇ ’ਤੇ ਕੀਤਾ ਜਾ ਰਿਹਾ ਹੈ। ਇਸ ਵਿੱਚ ਪ੍ਰਸਿੱਧ ਕੀਰਤਨੀ ਜੱਥੇ ਗੁਰੂ ਜੱਸ ਗਾਉਣਗੇ। ਗੁਰੂ ਕੇ ਲੰਗਰ ਦਾ ਅਤੁੱਟ ਪ੍ਰਬੰਧ ਹੋਵੇਗਾ। ਉਨ੍ਹਾਂ ਨੇ ਸੰਗਤ ਨੂੰ ਅਲੌਕਿਕ ਕੀਰਤਨ ਦਰਬਾਰ ਵਿੱਚ ਪਰਿਵਾਰ ਸਮੇਤ ਹਾਜ਼ਰੀਆਂ ਭਰਨ ਦੀ ਬੇਨਤੀ ਕੀਤੀ ਹੈ।

WRITTEN BY