ਵਾਸ਼ਿੰਗਟਨ ਡੀਸੀ, 20 ਅਪ੍ਰੈਲ (ਡਾ. ਗਿੱਲ)- ਟਰੰਪ ਦੇ ਰਾਸ਼ਟਰਪਤੀ ਬਣਨ ਉਪਰੰਤ ਟਰੰਪ ਡਾਇਵਰਸਿਟੀ ਗਰੁੱਪ ਵੱਲੋਂ ਇੱਕ ਮੀਟਿੰਗ ਵਾਸ਼ਿੰਗਟਨ ਡੀਸੀ ਦੇ ਸੇਂਟ ਰੈਗੀ ਹੋਟਲ ਵਿੱਚ ਕੀਤੀ ਗਈ, ਜਿਸ ਵਿੱਚ ਸ਼ਿਕਾਗੋ, ਓਹਾਇਓ, ਆਰਲੈਡੋ, ਸਿਕਸਨੈਟੀ ਅਤੇ ਮੈਰੀਲੈਂਡ ਦੇ ਮੁਖੀਆਂ ਨੇ ਹਿੱਸਾ ਲਿਆ। ਮੀਟਿੰਗ ਦਾ ਮੁੱਖ ਮਕਸਦ ਇਹ ਸੀ ਕਿ ਆਪੋ ਆਪਣੀਆਂ ਕਮਿਊਨਿਟੀਆਂ ਲਈ ਬਿਹਤਰੀ ਨੂੰ ਕਿਸ ਤਰ੍ਹਾਂ ਅੰਜਾਮ ਦੇਣਾ ਹੈ। ਦੂਜੇ ਪਾਸੇ ਹੈਲਥ ਬਿੱਲ, ਇਮੀਗ੍ਰੇਸ਼ਨ ਬਿੱਲ ਅਤੇ ਵਿਦੇਸ਼ੀ ਪਾਲਿਸੀਆਂ ਦੇ ਸੁਧਾਰ ਸਬੰਧੀ ਭਵਿੱਖ ਵਿੱਚ ਕੀ ਪੈਂਤੜਾ ਅਖਤਿਆਰ ਕਰਨਾ ਹੈ। ਇਸ ਮੀਟਿੰਗ ਦੀ ਕਾਰਵਾਈ ਨੂੰ ਡਾ. ਗਿੱਲ ਨੇ ਚੇਅਰ ਕੀਤਾ। ਕਰੀਮ ਡੀ ਲੇਨਰ ਨੇ ਮੀਟਿੰਗ ਦੀ ਜਾਣਕਾਰੀ ਨੂੰ ਕਲਮਬੰਦ ਕੀਤਾ। ਜਿੱਥੇ ਸਿੱਖ ਕਮਿਊਨਿਟੀ ਦੇ ਲੀਡਰ ਸਿੱਖਸ ਫਾਰ ਟਰੰਪ ਦੇ ਮੁਖੀ ਸ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਿੱਖ ਕਮਿਊਨਿਟੀ ਦੇ ਮੈਂਬਰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਲਈ ਉਤਾਵਲੇ ਹਨ ਸੋ ਇਸ ਸਬੰਧੀ ਜਲਦੀ ਪ੍ਰਬੰਧ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਡਾਇਵਰਸਿਟੀ ਵੱਲੋਂ ਵੱਖ-ਵੱਖ ਸਟੇਟਾਂ ਵਿੱਚ ਸਿੱਖਸ ਆਫ ਅਮਰੀਕਾ ਦੇ ਯੂਨਿਟ ਬਣਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਟਰੰਪ ਨਾਲ ਮਈ ਮਹੀਨੇ ਟੇਬਲ ਗੱਲਬਾਤ ਨੂੰ ਪ੍ਰਵਾਨਗੀ ਦਿੱਤੀ ਗਈ। ਉਨ੍ਹਾਂ ਟੈਕਸ ਨੀਤੀ ਨੂੰ ਸਰਲ ਕਰਨ, ਇਮੀਗ੍ਰੇਸ਼ਨ ਨੀਤੀ ਤਹਿਤ ਸਾਰਿਆਂ ਨੂੰ ਪੱਕਿਆਂ ਕਰਨ ਬਾਰੇ ਵਿਚਾਰਾਂ ਸਬੰਧੀ ਸੁਝਾਅ ਲਏ ਗਏ ਤਾਂ ਜੋ ਉਨ੍ਹਾਂ ਤਹਿਤ ਟਰੰਪ ਨਾਲ ਗੱਲਬਾਤ ਕੀਤੀ ਜਾਵੇ। ਸੁਰੇਸ਼ ਸੀ. ਗੁਪਤਾ ਆਰਲੈਡੋ ਨੇ ਕਿਹਾ ਕਿ ਕੈਂਸਰ ਸਬੰਧੀ ਨਵੀਆਂ ਖੋਜਾਂ ਨੂੰ ਤਹਜੀਹ ਦਿੱਤੀ ਜਾਵੇ ਕਿਉਂਕਿ ਆਰਲੈਡੋ ਵੱਲੋਂ ਪਹਿਲਾਂ ਹੀ ਕਾਫੀ ਯੋਗਦਾਨ ਪਾਇਆ ਹੈ। ਇਸ ਲਈ ਖੋਜ ਨੀਤੀ ਨੂੰ ਪਹਿਲ ਦੇਣੀ ਸਮੇਂ ਦੀ ਲੋੜ ਹੈ। ਸਮੁੱਚੇ ਤੌਰ ਇਹ ਮੀਟਿੰਗ ਬਹੁਤ ਹੀ ਅਹਿਮ ਸਾਬਿਤ ਹੋਈ ਹੈ। ਜੋ ਭਵਿੱਖ ਵਿੱਚ ਕਮਿਊਨਿਟੀ ਦੇ ਆਸ਼ੇ ’ਤੇ ਇਹ ਡਾਇਵਰਸਿਟੀ ਗਰੁੱਪ ਪੂਰਾ ਉਤਰਨ ਲਈ ਹਰ ਕੋਸ਼ਿਸ ਕਰ ਰਿਹਾ ਹੈ।
ਟਰੰਪ ਡਾਇਵਰਸਟੀ ਗਰੁੱਪ ਦੇ ਅਹੁਦੇਦਾਰ ਵੱਲੋਂ ਕਮਿਊਨਿਟੀ ਦੀ ਬਿਹਤਰੀ ਲਈ ਮੀਟਿੰਗ



