June 13, 2026 10:27 am

ਅਮਰੀਕ ਮੁੱਦਕਾ ਬਣੇ ਫਲਾਇੰਗ ਡਿਸਕ ਫੈਡਰੇਸ਼ਨ ਦੇ ਮੀਤ ਪ੍ਰਧਾਨ

ਮੋਗਾ, 31 ਅਗੱਸਤ (ਰਜਿੰਦਰ ਸਿੰਘ)- ਵਰਲਡ ਫੈਡਰੇਸ਼ਨ ਫਲਾਇੰਗ ਡਿਸਕ ਫੈਡਰੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਅਹਿਮਦਾਬਾਦ ਗੁਜਰਾਜ ਵਿਖੇ ਫੈਡਰੇਸ਼ਨ ਲਈ ਹੋਈ ਵੋਟਿੰਗ ਵਿੱਚ ਇਸ ਵਾਰ ਸ. ਅਮਰੀਕ ਸਿੰਘ ਮੁੱਦਕਾ ਦੂੱਜੇ ਸਥਾਨ ਤੇ ਰਹੇ ਅਤੇ ਫੈਡਰੇਸ਼ਨ ਨੇ ਉਨ੍ਹਾਂ ਨੂੰ ਫੈਡਰੇਸ਼ਨ ਦੇ ਵਾਈਸ ਪ੍ਰਧਾਨ ਦਾ ਆਹੁਦਾ ਦੇਕੇ ਨਵਾਜਿਆ। ਜਿਕਰਯੋਗ ਹੈ ਕਿ ਅਮਰੀਕ ਮੁੱਦਕਾ ਦਾ ਮੁਕਾਬਲਾ ਸੀਨੀਅਰ ਆਈ.ਏ.ਐਸ. ਏ. ਐਮ. ਸੁਲੰਕੀ ਜੋ ਗੁਜਰਾਤ ਸਰਕਾਰ ਦੇ ਚੀਫ ਸੈਕਟਰੀ ਵੀ ਰਹੇ ਸਨ ਅਤੇ ਨਾਲ ਪ੍ਰਧਾਨ ਡਾ. ਕੀਰਤ ਪੀ ਸੁਲੰਕੀ ਨਾਲ ਹੋਇਆ ਜੋ ਅਹਿਮਦਾਬਾਦ ਤੋਂ ਮੈਂਬਰ ਪਾਰਲੀਮੈਂਟ ਹਨ।
Pd
ਅਹਿਮਾਦਾਬਾਦ ਸਪੋਰਟ ਕਲੱਬ ਵਿਖੇ ਹੋਈਆਂ ਇਨ੍ਹਾਂ ਚੋਣਾ ਵਿੱਚ ਡਾ. ਕੀਰਤ ਸੱਭ ਤੋਂ ਵੱਧ ਵੋਟਾ ਲੈਕੇ ਪ੍ਰਧਾਨ ਇੰਡੀਆ ਬਣੇ ਜਦੋਂ ਕਿ ਦੂਜੇ ਨੰਬਰ ਤੇ ਰਹਿਕੇ ਅਮਰੀਕ ਮੁੱਦਕਾ ਵਾਈਸ ਪ੍ਰਧਾਨ ਇੰਡੀਆ ਬਣੇ। ਹੋਰਨਾ ਨਤੀਜਿਆਂ ਵਿੱਚ ਸ਼ਕੁੰਤਲਾ ਖਰਾਦਰਾ ਸੈਕਟਰੀ ਤੇ ਪੰਜਾਬ ਤੋਂ ਨਰਿੰਦਰ ਸਿੰਘ ਜੁਆਇੰਟ ਸੈਕਟਰੀ ਅਤੇ ਖਜਾਨਚੀ ਐਨ.ਜੀ. ਵਰੇਡਾ ਚੁਣੇ ਗਏ। ਜਿਕਰਯੋਗ ਹੈ ਕਿ ਪੰਜਾਬ ਤੋਂ ਸਿਰਫ ਦੋ ਉਮੀਦਵਾਰ ਹੀ ਕ੍ਰਮਵਾਰ ਵਾਈਸ ਪ੍ਰਧਾਨ ਅਤੇ ਜੁਆਇੰਟ ਸੈਕਟਰੀ ਚੁਣੇ ਗਏ ਹਨ। ਖੇਡ ਪ੍ਰੇਮੀਆ ਨੇ ਅਮਰੀਕ ਸਿੰਘ ਮੁੱਦਕਾ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੰਦਿਆ ਆਸ ਦਾ ਪ੍ਰਗਟਾਵਾ ਕੀਤਾ ਕਿ ਮੋਗਾ ਸ਼ਹਿਰ ਅਤੇ ਪੰਜਾਬ ਹੁਣ ਖੇਡਾ ਦੇ ਖੇਤਰ ਵਿੱਚ ਲਿਛਕੇਗਾ। ਇਸ ਮੌਂਕੇ ਦੇ ਸਾਰੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਮੁੱਦਕਾ ਨੇ ਕਿਹਾ ਕਿ ਫਲਾਇੰਗ ਡਿਸਕ ਵਰਲਡ ਉਲੰਪਿਕ ਫੈਡਰੇਸ਼ਨ ਅਤੇ ਵਰਲਡ ਫਲਾਇੰਗ ਡਿਸਕ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਹੈ ਅਤੇ ਜਲਦ ਹੀ ਜਿਲਾ ਪੱਧਰੀ ਮੁਕਾਬਲੇ ਕਰਵਾਕੇ ਪੰਜਾਬ ਦੀ ਟੀਮ ਚੁਣੀ ਜਾਵੇਗੀ ਅਤੇ ਇਸਤੋਂ ਬਾਅਦ ਨੈਸ਼ਨਲ ਵਿਚੋਂ ਇੰਡੀਆ ਦੀ ਟੀਮ ਚੁਣੀ ਜਾਵੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਭਾਰਤ 7 ਮੈਂਬਰੀ ਟੀਮ ਵਿੱਚ ਖੇਡਕੇ ਪਰਤੀ ਸੀ। ਇਸ ਵਾਰ ਵੀ ਭਾਰਤ ਟੀਮ ਵਰਲਡ ਟੂਰਨਾਮੈਂਟ ਵਿੱਚ ਹਿੱਸਾ ਲੈਣ ਜਾਵੇਗੀ। ਅੱਜ ਮੋਗਾ ਸ਼ਹਿਰ ਦੇ ਖੇਡ ਪ੍ਰੇਮੀ ਸੁਖਵਿੰਦਰ ਆਜਾਦ, ਰਾਜਾ ਸਿੰਘ, ਡਾ. ਮਨਮੀਤ ਸਿੰਘ ਸੰਧੂ, ਡਾ. ਕੁਸ਼ ਅਰੋੜਾ, ਹਰਦੀਪ ਸੰਧੂ, ਰਛਪਾਲ ਚਾਹਲਾ, ਗੁਰਬੀਰ ਸਿੰਘ   ਸੰਧੂ ਅਤੇ ਰਜਿੰਦਰ ਸਿੰਘ ਲੱਕੀ ਅਤੇ ਹੋਰ ਖੇਡ ਪ੍ਰੇਮੀਆ ਨੇ ਅਮਰੀਕ ਮੁੱਦਕਾ ਨੂੰ ਵਧਾਈ ਦਿੱਤੀ।

Send this to a friend