Skip to content
Independent perspectives. Global stories.
BREAKING

ਅੱਗ ਲੱਗਣ ਕਾਰਨ ਕਟਾਈ ਲਈ ਤਿਆਰ ਸਾਢੇ ਤਿੰਨ ਏਕੜ ਕਣਕ ਫਸਲ ਸੜੀ

Share this story

image ਹੰਡਿਆਇਆ, 18 ਅਪਰੈਲ (ਗੁਰਮੀਤ ਸਿੰਘ ਬਰਨਾਲਾ)- ਸਥਾਨਕ ਹੰਡਿਆਇਆ ਰੋਡ ’ਤੇ ਬਿਜ਼ਲੀ ਸਪਾਰਕਿੰਗ ਤੋਂ ਨਿਕਲੀ ਚਿੰਗਾੜੀ ਨੇ ਕਟਾਈ ਲਈ ਤਿਆਰ ਸਾਢੇ ਤਿੰਨ ਏਕੜ ਕਣਕ ਦੀ ਫਸਲ ਸੁਆਹ ਕਰ ਦਿੱਤੀ। ਮੌਕੇ ’ਤੇ ਇਕੱਤਰ ਕਿਸਾਨਾਂ ਤੇ ਫਾਇਰ ਬਿਗ੍ਰੇਡ ਦੀ ਗੱਡੀ ਵੱਲੋਂ ਭਾਰੀ ਜੱਦੋ-ਜ਼ਹਿਦ ਉਪਰੰਤ ਅੱਗ ’ਤੇ ਕਾਬੂ ਪਾ ਲਿਆ ਗਿਆ। ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਸੁਖਦਰਸ਼ਨ ਸਿੰਘ ਤੇ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਦੇ ਨਾਲ ਹੀ ਲੱਗੇ ਟਰਾਂਸਫਾਰਮਰ ’ਚ ਅਚਾਨਕ ਬਿਜ਼ਲੀ ਸਪਲਾਈ ਆਉਣ ਕਾਰਨ ਨਿਕਲੀ ਇੱਕ ਚਿੰਗਾੜੀ ਨੇ ਉਨ੍ਹਾਂ ਦੀ ਸਾਢੇ ਤਿੰਨ ਏਕੜ ਖੜ੍ਹੀ ਫਸਲ ਰਾਖ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜਿਉਂ ਹੀ ਨੇੜਲੇ ਖੇਤ ’ਚ ਕੰਮ ਕਰਦੇ ਇੱਕ ਕਿਸਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਖੇਤ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਤਾਂ ਉਨ੍ਹਾਂ ਤੁਰੰਤ ਖੇਤ ’ਚ ਪੁੱਜਦਿਆਂ ਅੱਗ ਨੂੰ ਬੁਝਾਉਣ ਲਈ ਕੋਸ਼ਿਸਾਂ ਸ਼ੁਰੂ ਕਰ ਦਿੱਤੀਆਂ। ਪ੍ਰੰਤੂ ਅੱਗੇ ਨੇ ਦੇਖਦੇ ਹੀ ਦੇਖਦੇ ਉਨ੍ਹਾਂ ਦੀ ਕਟਾਈ ਲਈ ਤਿਆਰ ਕਣਕ ਦੀ ਖੜ੍ਹੀ ਸਾਢੇ ਤਿੰਨ ਏਕੜ ਫਸਲ ਨੂੰ ਆਪਣੀ ਲਪੇਟ ’ਚ ਲੈਂਦਿਆਂ ਸਾੜ ਕੇ ਸੁਆਹ ਕਰ ਦਿੱਤਾ। ਮੌਕੇ ’ਤੇ ਇਕੱਤਰ ਕਿਸਾਨਾਂ ਹਰਮੇਲ ਸਿੰਘ, ਸੁਰਜੀਤ ਸਿੰਘ, ਬਾਬੂ ਸਿੰਘ, ਸਾਧੂ ਸਿੰਘ, ਬਲਦੇਵ ਸਿੰਘ, ਪਾਲ ਸਿੰਘ ਆਦਿ ਨੇ ਪ੍ਰਸਾਸ਼ਨ ਪਾਸੋਂ ਪੀੜਤ ਕਿਸਾਨਾਂ ਲਈ ਯੋਗ ਮੁਆਵਜੇ ਦੀ ਮੰਗ ਕੀਤੀ।

WRITTEN BY