ਭਦੌੜ, 17 ਅਪ੍ਰੈਲ (ਯੋਗੇਸ਼ ਸ਼ਰਮਾ)- ਅੱਜ ਅਲਕੜਾ ਰੋਡ ਗੁਰਦੁਆਰਾ ਬਾਮੀਆਣਾ ਸਾਹਿਬ ਕੋਲ ਹਾਈਵੋਲਟੇਜ਼ ਤਾਰਾਂ ਦੀ ਸਪਾਰਕਿੰਗ ਹੋਣ ਕਾਰਨ ਕਿਸਾਨਾਂ ਦੀ ਤਿੰਨ ਕਿੱਲੇ ਖੜ੍ਹੀ ਕਣਕ ਦੀ ਫਸਲ ਸੜ੍ਹ ਕੇ ਸਵਾਹ ਹੋ ਗਈ ਤੇ ਇਸ ਅੱਗ ਤੇ ਬਹੁਤ ਮੁਸ਼ੱਕਤ ਬਾਅਦ ਕਾਬੂ ਪਾਇਆ ਜਾ ਸਕਿਆ ਜਦਕਿ ਅੱਗ ਬੁਝਾਉ ਗੱਡੀ ਅੱਗ ਬੁਝਣ ਦੇ ਬਆਦ ਤੱਕ ਵੀ ਨਹੀਂ ਪੁੱਜ਼ੀਆਂ ਸਨ। ਕਿਸਾਨ ਸੁਖਦੇਵ ਸਿੰਘ ਪੁੱਤਰ ਉਤਮ ਸਿੰਘ ਵਾਸੀ ਭਦੌੜ ਦੇ ਢਾਈ ਕਿੱਲੇ ਅਤੇ ਗੁਰਮੇਲ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਭਦੌੜ ਦਾ ਅੱਧਾ ਕਿੱਲਾ ਖੜ੍ਹੀ ਕਣਕ ਦੀ ਫਸਲ ਤਬਾਹ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਖੇਤਾਂ ਵਿਚਕਾਰ ਦੀ ਸਿੰਘਾਵਾਲਾ ਤੋਂ ਰਾਜਸਥਾਨ ਨੂੰ ਗੁਜ਼ਰ ਰਹੀ ਹਾਈਵੋਲਟੇਜ਼ ਤਾਰਾਂ ਦੀ ਅਚਾਨਕ ਸਪਾਰਕਿੰਗ ਹੋਣ ਕਾਰਨ ਫਸਲ ਨੂੰ ਅੱਗ ਨੇ ਆਪਣੇ ਕਲਾਵੇਂ ਵਿੱਚ ਲੈ ਲਿਆ ਸੀ ਤੇ ਮੌਕੇ ਸਿਰ ਪਤਾ ਲਗਣ ਤੇ ਆਸ ਪਾਸ ਕਣਕ ਦੀ ਫਸਲ ਵੱਢ ਰਹੀਆਂ ਔਰਤਾਂ ਨੇ ਦਲੇਰੀ ਦਿਖਾ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾ ਲਿਆ ਤੇ ਜਦਕਿ ਕਿਸਾਨਾਂ ਨੂੰ ਇਸ ਬਾਰੇ ਪਤਾ ਲਗਣ ਤੇ ਉਹਨਾਂ ਨੇ ਤਰੁੰਤ ਆਸ ਪਾਸ ਦੇ ਖੇਤਾਂ ਨੂੰ ਵਾਹ ਦਿੱਤਾ ਤਾਂ ਜੋ ਅੱਗ ਅੱਗੇ ਨਾ ਵੱਧ ਸਕੇ। ਇਸ ਘਟਨਾਂ ਦਾ ਪਤਾ ਲਗਦਿਆਂ ਪੁਲਸ ਪ੍ਰਸ਼ਾਸਨ ਵੀ ਮੌਕੇ ਤੇ ਪੁੱਜ਼ ਚੁੱਕਿਆ ਸੀ।
ਅੱਗ ਲੱਗਣ ਨਾਲ ਤਿੰਨ ਏਕੜ ਕਣਕ ਦੀ ਫਸਲ ਸੜ੍ਹ ਕੇ ਸਵਾਹ



