Skip to content
Independent perspectives. Global stories.
BREAKING

ਵਿਧਾਇਕ ਗੁਰਪ੍ਰੀਤ ਕਾਂਗੜ ਨੇ ਕਰਮਜੀਤ ਖ਼ਾਲਸਾ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਥਾਪਿਆ

Share this story

image ਰਾਮਪੁਰਾ ਫੂਲ, 17 ਅਪ੍ਰੈਲ (ਮਨਪ੍ਰੀਤ ਸਿੰਘ ਗਿੱਲ)- ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਸਥਾਨਕ ਟਰੱਕ ਯੂਨੀਅਨ ਰਾਮਪੁਰਾ ਵਿਖੇ ਪਹੁੰਚ ਕੇ ਮਹਿਰਾਜ ਵਾਸੀ ਟਰੱਕ ਆਪ੍ਰੇਟਰ ਕਰਮਜੀਤ ਸਿੰਘ ਖ਼ਾਲਸਾ ਨੂੰ ਯੂਨੀਅਨ ਦਾ ਪ੍ਰਧਾਨ ਥਾਪ ਦਿੱਤਾ। ਇਸ ਮੌਕੇ ਟਰੱਕ ਆਪ੍ਰੇਟਰਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਕਾਂਗਰਸ ਸਰਕਾਰ ਕੈਪਟਨ ਦੀ ਅਗਵਾਈ ਵਿਚ ਪੰਜਾਬ ਦੇ ਲੋਕਾਂ ਦੀ ਦੁੱਖ ਸੁੱਖ ਦੀ ਭਾਈਵਾਲ ਹੈ। ਉਨ੍ਹਾਂ ਇਸ ਮੌਕੇ ਟਰੱਕ ਆਪ੍ਰੇਟਰਾਂ ਨੂੰ ਵਿਸ਼ਵਾਸ ਦਵਾਇਆ ਕਿ ਯੂਨੀਅਨ ਵਿਚ ਹਰ ਆਪ੍ਰੇਟਰ ਨੂੰ ਆ ਰਹੀਆਂ ਮੁਸ਼ਿਕਲਾਂ ਬਿਨ੍ਹਾਂ ਕਿਸੇ ਪੱਖਪਾਤ ਤੋਂ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵਪਾਰੀ ਵਰਗ, ਮੁਲਾਜ਼ਮ ਵੀਰ ਅਤੇ ਟਰੱਕ ਚਲਾ ਕੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਮਿਹਨਤੀ ਟਰੱਕ ਆਪ੍ਰੇਟਰਾਂ ਦੇ ਉਜ਼ਵਲ ਭਵਿੱਖ ਲਈ ਕਾਂਗਰਸ ਸਰਕਾਰ ਵਲੋਂ ਬਣਦੇ ਹਰ ਯਤਨ ਕੀਤੇ ਜਾਣਗੇ। ਇਸ ਮੌਕੇ ਸ਼ਹਿਰੀ ਪ੍ਰਧਾਨ ਸੰਜੀਵ ਢੀਂਗਰਾ ਟੀਨਾ, ਰਾਕੇਸ਼ ਸਹਾਰਾ, ਅਮਰਿੰਦਰ ਰਾਜਾ, ਰਮੇਸ਼ ਮੱਕੜ,  ਜਗਜੀਤ ਖ਼ਾਲਸਾ, ਭੋਲਾ ਸ਼ਰਮਾ, ਜਿੰਦੂ ਸ਼ਰਮਾ, ਸਤਨਾਮ ਸਿੰਘ, ਦਲਵਿੰਦਰ ਘੋਲੀਆਂ, ਨਿਰਮਲ ਸਿੰਘ, ਕਮਲ ਕਾਂਤ, ਅਸ਼ੋਕ ਆੜਤੀਆ, ਸੁਰੇਸ਼ ਬਾਹੀਆ, ਭੂਰਾ ਗਿੱਲਕਲਾਂ, ਸਵਰਨ ਕੁੱਕੂ, ਮੁਕੇਸ਼ ਕੁਮਾਰ ਬੀ.ਕੇ, ਤਰਸੇਮ ਸ਼ਰਮਾ, ਭੋਲਾ ਸ਼ਰਮਾ, ਜਗਦੇਵ ਸੂਚ ਆਦਿ ਹਾਜ਼ਰ ਸਨ।

WRITTEN BY