ਲਾਲੜੂ, 14 ਅਪਰੈਲ (ਧੱਮੀ ਸ਼ਰਮਾ)- ਲੈਹਲੀ ਪੁਲੀਸ ਨੇ ਦੱਪਰ ਬੱਸ ਅੱਡੇ ਤੇ ਕੀਤੀ ਨਾਕੇਬੰਦੀ ਦੌਰਾਨ ਇਕ ਵਿਅਕਤੀ ਨੂੰ ਸਾਢੇ ਤਿੰਨ ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸ ਨੂੰ ਅਦਾਲਤ ਵਿਚ ਪੇਸ ਕੀਤਾ ਜੋ ਇਕ ਦਿਨ ਦੇ ਪੁਲੀਸ ਰਿਮਾਂਡ ਤੇ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਚੌਂਕੀ ਇੰਚਾਰਜ ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾ ਨੇ ਦੱਪਰ ਬੱਸ ਅੱਡੇ ਤੇ ਨਾਕੇਬੰਦੀ ਕੀਤੀ ਹੋਈ ਸੀ, ਇਸੇ ਦੌਰਾਨ ਹੀ ਇਕ ਵਿਅਕਤੀ ਜਿਸ ਦਾ ਨਾਮ ਸੁਨੀਲ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਅੰਬਾਲਾ ਜੋ ਲਾਲੜੂ ਵਿਖੇ ਮੋਚੀ ਦਾ ਕੰਮ ਕਰਦਾ ਹੈ, ਨੂੰ ਸਾਢੇ ਤਿੰਨ ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਪਿਛਲੇ ਤਿੰਨ ਚਾਰ ਮਹੀਨੇ ਤੋਂ ਅੰਬਾਲੇ ਤੋਂ ਗਾਂਜ਼ਾ ਲਿਆ ਕੇ ਦੱਪਰ ਅਤੇ ਆਸ ਪਾਸ ਦੇ ਇਲਾਕੇ ਵਿਚ ਵੇਚਦਾ ਸੀ। ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ ਕੀਤਾ ਜੋ ਇਕ ਦਿਨ ਦੇ ਪੁਲੀਸ ਰਿਮਾਂਡ ਤੇ ਹੈ। ਪੁਲੀਸ ਨੂੰ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਅੰਬਾਲੇ ਤੋਂ ਇਕ ਸਕੂਲ ਦੇ ਸਾਹਮਣੇ ਮਿਲਦੇ ਕੁੱਝ ਵਿਅਕਤੀਆਂ ਤੋਂ ਗਾਂਜਾ ਲਿਆਂਦਾ ਸੀ, ਪੁਲੀਸ ਦੀ ਰੇਡ ਦੌਰਾਨ ਕੋਈ ਵਿਅਕਤੀ ਮੌਕੇ ’ਤੇ ਨਹੀਂ ਮਿਲਿਆ।



