ਸੰਗਰੂਰ, 14 ਅਪ੍ਰੈਲ (ਹਰਜੀਤ ਸਿੰਘ ਹਸਨਪੁਰੀ)- ਜਾਣਕਾਰੀ ਮਿਲੀ ਹੈ ਕਿ ਲੋਂਗੋਵਾਲ ਕਤਲ ਕੇਸ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾ ਚ ਉਲਝੇ ਤਿੰਨ ਪੁਲੀਸ ਅਧਿਕਾਰੀਆ ਦੀ ਬਦਲੀ ਸੰਗਰੂਰ ਤੋਂ ਬਾਰਡਰ ਰੇਂਜ ਦੀ ਕਰ ਦਿਤੀ ਗਈ ਹੈ। ਜਿਹੜੇ ਭ੍ਰਿਸ਼ਟਾਚਾਰ ਦੇ ਕਾਂਡ ਵਿੱਚ ਸਾਬਕਾ ਸੀਨੀਅਰ ਕਪਤਾਨ ਪੁਲੀਸ ਇੰਦਰਵੀਰ ਸਿੰਘ, ਉਪ ਕਪਤਾਨ ਪੁਲੀਸ ਸੁਨਾਮ ਬੋਲਦੇ ਹਨ ਅਤੇ ਸਰਕਾਰੀੇ ਡਿਉਟੀ ਤੋ ਗੈਰਹਾਜਰ ਸਨ। ਬਦਲਿਆ ਦੇ ਹੁਕਮ ਵਿੱਚ ਸਬ ਇਨਸਪੈਕਟਰ ਸਿੰਕਦਰ ਸਿੰਘ ਸਾਬਕਾ ਐਸ ਐਚ ੳ ਪੁਲੀਸ ਸਟੇਸ਼ਨ ਲੋਂਗੋਵਾਲ, ਜੋ ਫਰਵਰੀ ਵਿੱਚ ਹੋਏ ਫਾਇਨਾਸ਼ਰ ਦੇ ਕਤਲ ਸਮੇਂ ਥਾਣਾ ਲੋਂਗੋਵਾਲ ਵਿੱਚ ਸਨ, ਦੀ ਬਦਲੀ ਤਰਨਤਾਰਨ ਬਾਰਡਰ ਰੇਂਜ ਵਿੱਚ ਕੀਤੀ ਗਈ ਹੈ।ਏ ਐਸ ਆਈ ਬਲਜਿੰਦਰ ਸਿੰਘ ਚੱਠਾ ਜੋ ਇਨਚਾਰਜ ਪੁਲੀਸ ਚੌਕੀ ਸਹਿਰੀ ਸੰਗਰੂਰ ਵਿੱਚ ਲਗਿਆ ਹੋਇਆ ਸੀ ਉਸ ਦੀ ਬਦਲੀ ਪਠਾਨਕੋਟ ਦੀ ਕੀਤੀ ਗਈ ਹੈ। ਏ ਐਸ ਆਈ ਗੁਰਮੇਲ ਸਿੰਘ ਜੋ ਪੁਲੀਸ ਚੌਕੀ ਬਡਰੂਖਾਂ ਦਾ ਇਨਚਾਰਜ ਸੀ ਦੀ ਬਦਲੀ ਬਟਾਲਾ ਬਾਰਡਰ ਰੇਂਜ ਦੀ ਕੀਤੀ ਗਈ ਹੈ। ਭਾਵੇ ਉਹਨਾ ਬਾਰੇ ਚਰਚਾ ਹੈ ਕਿ ਉਹ ਮੈਡਿਕਲ ਛੂੱਟੀ ਤੇ ਹਨ ਪਰੰਤੂ ਸੀਨੀਅਰ ਪੁਲੀਸ ਅਧਿਕਾਰੀ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਕੋਈ ਵੀ ਮੈਡਿਕਲ ਛੁੱਟੀ ਦੀ ਅਰਜੀ ਪ੍ਰਾਪਤ ਨਹੀ ਹੋਈ ਹੈ। ਇਹਨਾ ਤਿੰਨਾ ਦੀ ਬਦਲੀ ਬਾਰਡਰ ਰੇਂਜ ਦੀ ਕੀਤੀ ਗਈ ਹੈ। ਮਨਦੀਪ ਸਿੰਘ ਸਿੱਧੂ ਸਿਨਿਅਰ ਕਪਤਾਨ ਪੁਲੀਸ ਸੰਗਰੂਰ ਨੇ ਕਿਹਾ ਕਿ ਮੈਨੂੰ ਉਨ੍ਹਾਂ ਬਾਰੇ ਪੁਰੀ ਜਾਣਕਾਰੀ ਪ੍ਰਾਪਤ ਹੈ ਕਿ ਉਹ ਕਿਥੇ ਹਨ।



