ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਡਿਜੀਟਲ ਲੈਣ-ਦੇਣ ਲਈ ਖਾਸ ਪੇਮੈਂਟ ਸਿਸਟਮ ਲਾਂਚ ਕੀਤਾ। ਇਹ ਬਾਓਮੈਟਰਿਕ ਬੇਸਟ ਪੇਮੈਂਟ ਸਿਸਟਮ ਖਾਸ ਤੌਰ ‘ਤੇ ਵਪਾਰੀਆਂ ਲਈ ਹੋਵੇਗਾ, ਜਿਸ ਨਾਲ ਖਰੀਦਦਾਰੀ ਆਸਾਨ ਹੋਵੇਗੀ। ਸ਼ੁੱਕਰਵਾਰ ਨੂੰ ਅੰਬੇਡਕਰ ਜਯੰਤੀ ਮੌਕੇ ਭੀਮ ਆਧਾਰਤ ਇਹ ਸਰਵਿਸ ਸ਼ੁਰੂ ਹੋਈ। ਉੱਥੇ ਹੀ ਬਾਬਾ ਸਾਹਿਬ ਅੰਬੇਡਕਰ ਦੀ 126ਵੀਂ ਜਯੰਤੀ ਮੌਕੇ ਡਿਜੀਧਨ ਯੋਜਨਾ ਦੇ ਜੇਤੂਆਂ ਨੂੰ ਸਨਮਾਨਤ ਕੀਤਾ ਗਿਆ। ਮਹਾਰਾਸ਼ਟਰ ਦੀ ਸ਼ਰਧਾ ਨੂੰ ਇਕ ਕਰੋੜ ਦਾ ਇਨਾਮ ਮਿਲਿਆ। ਉਨ੍ਹਾਂ ਨੇ ਸਿਰਫ 1500 ਰੁਪਏ ਦਾ ਭੁਗਤਾਨ ਕੀਤਾ ਸੀ। ਕੇਂਦਰ ਸਰਕਾਰ ਨੇ ਇਹ ਯੋਜਨਾ ਬੀਤੇ 25 ਦਸੰਬਰ ਨੂੰ ਸ਼ੁਰੂ ਕੀਤੀ ਸੀ। 25 ਦਸੰਬਰ 2016 ਨੂੰ ਕੇਂਦਰ ਸਰਕਾਰ ਨੇ ਡਿਜੀਟਲ ਪੇਮੈਂਟ ਨੂੰ ਉਤਸ਼ਾਹਤ ਕਰਨ ਲਈ ਇਨ੍ਹਾਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਸੀ।



