ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੇਸ਼ ‘ਚ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਵਿਵਸਥਾ ਲਾਗੂ ਕਰਨ ਨਾਲ ਸੰਬੰਧ ਚਾਰ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ‘ਚ ਇਕ ਜੁਲਾਈ ਤੋਂ ਇਕ-ਦੇਸ਼-ਇਕ ਟੈਕਸ ਵਿਵਸਥਾ ਲਾਗੂ ਕਰਨ ਦਾ ਟੀਚਾ ਹੋਰ ਕਰੀਬ ਆ ਗਿਆ ਹੈ।ਰਾਸ਼ਟਰਪਤੀ ਨੇ ਜਿਨ੍ਹਾਂ ਬਿੱਲਾਂ ‘ਤੇ ਆਪਣੀ ਸਹਿਮਤੀ ਦੀ ਮੋਹਰ ਲਾਈ ਹੈ, ਉਨ੍ਹਾਂ ‘ਚੋਂ ਕੇਂਦਰੀ ਜੀ.ਐੱਸ.ਟੀ. ਕਾਨੂੰਨ 2017, ਇਕਜੁਟ ਜੀ.ਐੱਸ.ਟੀ. ਕਾਨੂੰਨ 2017, ਜੀ.ਐੱਸ.ਟੀ. (ਰਾਜਾਂ ਨੂੰ ਮੁਆਵਜ਼ਾ) ਬਿੱਲ 2017, ਸੰਘ ਸ਼ਾਸਤ ਪ੍ਰਦੇਸ਼ ਜੀ.ਐੱਸ.ਟੀ. ਕਾਨੂੰਨ 2017 ਸ਼ਾਮਲ ਹਨ।
ਰਾਸ਼ਟਰਪਤੀ ਨੇ ਜੀ.ਐੱਸ.ਟੀ. ਨਾਲ ਜੁੜੇ ਬਿੱਲਾਂ ਨੂੰ ਦਿੱਤੀ ਮਨਜ਼ੂਰੀ



