June 13, 2026 10:41 am

ਇਰਾਕ ‘ਚ ਲੜੀਵਾਰ ਬੰਬ ਧਮਾਕੇ, 65 ਮੌਤਾਂ

ਬਗਦਾਦ, 28 ਅਗਸਤ (ਵਿਸ਼ਵ ਵਾਰਤਾ) : ਇਰਾਕ ਦੀ ਰਾਜਧਾਨੀ ਬਗਦਾਦ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ ਘੱਟੋ ਘੱਟ 65 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਹਮਲਿਆਂ ਵਿਚ ਕੁਝ ਵਿਸਫੋਟ ਹੋਏ, ਕੁਝ ਆਤਮਘਾਤੀ ਹਮਲਾਵਰਾਂ ਨੇ ਖੁਦ ਨੂੰ ਉਡਾ ਲਿਆ ਅਤੇ ਵਿਸਫੋਟਕ ਵਾਲੀਆਂ ਗੱਡੀਆਂ ਵਿਚ ਵਿਸਫੋਟ ਕੀਤੇ ਗਏ। ਹਮਲਾਵਰਾਂ ਨੇ ਜ਼ਿਆਦਾਤਰ ਪਾਰਕਿੰਗ, ਬਾਜ਼ਾਰ ਤੇ ਹੋਟਲਾਂ ਨੂੰ ਨਿਸ਼ਾਨਾ ਬਣਾਇਆ। ਹਾਲੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਇਰਾਕ ਵਿਚ ਹਿੰਸਾ ਦੌਰਾਨ 600 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। 25 ਅਗਸਤ ਨੂੰ ਇਥੇ ਹੋਏ ਬੰਬ ਧਮਾਕਿਆਂ ਵਿਚ 46 ਲੋਕਾਂ ਦੀ ਜਾਨ ਗਈ ਸੀ। ਜਦੋਂ ਕਿ ਉਸ ਤੋਂ ਪਹਿਲਾਂ ਹੋਏ ਧਮਾਕਿਆਂ ਵਿਚ 26 ਲੋਕਾਂ ਦੀ ਮੌਤ ਹੋਈ ਸੀ।

Send this to a friend