ਤਲਵੰਡੀ ਸਾਬੋ, 12 ਅਪ੍ਰੈਲ (ਰਾਮ ਰੇਸ਼ਮ ਨਥੇਹਾ)- ਸਿੱਖਾਂ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਮੇਲੇ ਤੋਂ ਇੱਕ ਦਿਨ ਪਹਿਲਾਂ ਹੀ ਸਿੱਖ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਦੁੂਰੋਂ-ਦੂਰੋਂ ਸਿੱਖ ਸੰਗਤਾਂ ਵੱਡੇ-ਵੱਡੇ ਕਾਫਲਿਆਂ ਦੇ ਰੂਪ ਵਿੱਚ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਗੁਰੁ ਕੀਆਂ ਸੰਗਤਾਂ ਦੇ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਪਹੰਚ ਰਹੇ ਹਨ। ਸਮੁੱਚੀਆਂ ਸਿੱਖ ਸੰਗਤਾਂ ਨੇ ਜਿੱਥੇ ਧਾਰਮਿਕ ਸਮਾਗਮਾਂ ਵਿੱਚ ਆਪਣੀ ਹਾਜ਼ਰੀ ਭਰੀ ਉ¤ਥੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਏ। ਗੁਰਦਾਸਪੁਰ ਤੋਂ ਪਹੁੰਚੇ ਗੁਰਸਿੱਖ ਸ਼ਰਧਾਲੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਵਿਸਾਖੀ ਦੇ ਇਸ ਸ਼ੁਭ ਦਿਹਾੜੇ ‘ਤੇ ਨਤਮਸਤਕ ਹੋਣ ਲਈ ਤਖਤ ਸਾਹਿਬ ਦੀ ਧਰਤੀ ‘ਤੇ ਪੰਹੁਚੇ ਹਾਂ ਇੱਥੇ ਆ ਕੇ ਜਿੱਥੇ ਸਾਡੇ ਮਨ ਨੂੰ ਅਥਾਹ ਸ਼ਾਂਤੀ ਮਿਲੀ ਹੈ ਉ¤ਥੇ ਹੀ ਇਸ ਖੇਤਰ ਦੀਆਂ ਸੰਗਤਾਂ ਵੱਲੋਂ ਬਾਹਰਲੀਆਂ ਸੰਗਤਾਂ ਲਈ ਸਜਾਏ ਜਾ ਰਹੇ ਲੰਗਰਾਂ ਅਤੇ ਕੀਤੀ ਜਾ ਰਹੀ ਸੇਵਾ ਦੇਖ ਕੇ ਮਨ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈ। ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਪਹੁੰਚ ਚੁੱਕੀਆਂ ਹਨ। ਥਾਂ ਥਾਂ ਤੇ ਗੁਰੂ ਕੇ ਲੰਗਰ ਲੱਗੇ ਹੋਏ ਹਨ। ਵਿਸਾਖੀ ਦੇ ਮੇਲੇ ਵਿੱਚ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਸਿਆਸੀ ਕਾਨਫਰੰਸਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਲਈ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਆਪਣੀਆਂ ਸਟੇਜਾਂ ਲਗਾ ਲਈਆਂ ਹਨ ਅਤੇ ਦੂਜੇ ਪਾਸੇ ਵੱਖ-ਵੱਖ ਧਾਰਮਿਕ ਸੰਤਾਂ-ਮਹਾਂਪੁਰਸ਼ਾਂ ਵੱਲੋਂ ਵੀ ਜਿੱਥੇ ਧਾਰਮਿਕ ਸਟੇਜਾਂ ਸਜਾ ਕੇ ਨਾਮ ਬਾਣੀ ਨਾਲ ਜੋੜਨ ਦਾ ਯਤਨ ਕੀਤਾ ਜਾਣਾ ਹੈ ਉ¤ਥੇ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਪੰਜਵੇਂ ਤਖਤ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ 96ਵੇਂ ਕ੍ਰੋੜੀ ਵੱਲੋਂ ਵੀ ਗੁਰਦੁਆਰਾ ਦੇਗ ਸਰ ਬੇਰ ਸਾਹਿਬ ਵਿਖੇ ਵੀ ਦਾਰਮਿਕ ਸਮਾਗਮ ਸ਼ੁਰੂ ਕਰ ਦਿੱਤੇ ਗਏ।



