Skip to content
Independent perspectives. Global stories.
BREAKING

ਘੱਗਾ ਦੀ ਅਨਾਜ਼ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਈ

Share this story

image ਪਾਤੜਾਂ, 9 ਅਪ੍ਰੈਲ (ਹਰਭਜਨ ਸਿੰਘ ਮਹਿਰੋਕ)- ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਦੀ ਅਗਵਾਈ ਵਿੱਚ ਅੱਜ ਘੱਗਾ ਦੀ ਅਨਾਜ਼ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ। ਕਣਕ ਦੀ ਖਰੀਦ ਸ਼ੁਰੂ ਕਰਨ ਸਮੇਂ ਉਨ੍ਹਾਂ ਨਾਲ ਕੁਲਵੰਤ ਸਿੰਘ ਸੋਹਲ, ਸ਼ਾਮ ਲਾਲ (ਪ੍ਰਧਾਨ), ਜੀਵਨ ਕੁਮਾਰ, ਨਵੀਨ ਕੁਮਾਰ, ਵਿਜੇ ਕੁਮਾਰ, ਤਰਸੇਮ ਚੰਦ, ਚਿਮਨ ਲਾਲ ਕਲਵਾਨੂੰ, ਪ੍ਰਕਾਸ਼ ਚੰਦ, ਨਰਿੰਦਰ ਚੌਧਰੀ, ਮਨੋਜ਼ ਕੁਮਾਰ(ਮੌਜੀ), ਗਰੁਜੰਟ ਸਿੰਘ, ਰਵੀ ਕਮਾਰ, ਸ਼ਿਵ ਜੀ ਰਾਮ ਬਾਬਾ ਆਦਿ ਹਾਜ਼ਰ ਸਨ। ਕਣਕ ਦੀ ਖਰੀਦ ਦਾ ਮਹੂਰਤ ਸ਼੍ਰੀ ਗਣੇਸ਼ ਟੀ. ਸੀ. ਕੰਪਨੀ ਤਂੋ ਕੀਤਾ ਗਿਆ। ਇਸ ਮੌਕੇ ਸਪੋਕਮੈਨ ਨਾਲ ਗੱਲ ਕਰਦਿਆਂ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਆਪਣੀ ਫਸਲ ਪੂਰੀ ਤਰਾਂ ਨਾਲ ਪੱਕਾ ਕੇ ਮੰਡੀਆਂ ਵਿੱਚ ਲਿਆਉਣੀ ਚਾਹੀਦੀ ਤਾਂ ਜੋ ਉਨ੍ਹਾਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕੇ ਕਿਸਾਨਾਂ ਮੰਡੀਆਂ ਵਿੱਚ ਕਿਸੇ ਵੀ ਤਰਾਂ ਦੀ  ਕੋਈ ਦਿੱਕਤ ਆਈ ਤਾਂ ਉਸ ਲਈ ਅਧਿਕਾਰੀ ਜਵਾਬ ਦੇਹ ਹੋਣਗੇ।ਕਿਸਾਨਾਂ ਨੂੰ ਉਨ੍ਹਾਂ ਦੁਆਰਾ ਵੇਚੀ ਗਈ ਫਸਲ ਦੀ ਅਦਾਇਗੀ 72 ਘੰਟਿਆਂ ਦੇ ਵਿੱਚ ਕਰ ਦਿੱਤੀ ਜਾਵੇਗੀ।ਵਿਧਾਇਕ ਨੇ ਨਸ਼ਿਆਂ ਦੇ ਮੁੱਦੇ ਬੋਲਦਿਆਂ ਕਿਹਾ ਕਿ ਹਲਕੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਪਰ ਤੱਕ ਨਹੀਂ ਮਾਰਨ ਦਿੱਤਾ ਜਾਵੇਗਾ। ਨਸ਼ਿਆਂ ਦੇ ਵਿਉਪਾਰੀਆਂ ਨੂੰ ਨੱਥ ਪਾਉਣ ਲਈ ਪਾਤੜਾਂ ਸਬ ਡਵੀਜ਼ਨ ਦੇ ਵਿੱਚ ਇਮਾਨਦਾਰ ਪੁਲੀਸ ਅਫਸਰਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

WRITTEN BY