Skip to content
Independent perspectives. Global stories.
BREAKING

ਅੱਗ ਲੱਗਣ ਕਾਰਣ ਕਿਸਾਨ ਦੀ ਲਗਭਗ ਦੋ ਏਕੜ ਕਣਕ ਸੜ੍ਹ ਕੇ ਸੁਆਹ

Share this story

image ਬੱਧਨੀ ਕਲਾਂ, 9 ਅਪ੍ਰੈਲ (ਸੁਖਦੇਵ ਸਿੰਘ)- ਪੰਜਾਬ ਅੰਦਰ ਪਿਛਲੇ ਸਮੇ ਦੌਰਾਨ ਖੇਤੀ ਵਿੱਚ ਆਈ ਖੜੋਤ ਕਾਰਨ ਪੈਦਾ ਹੋਈ ਮੰਦਹਾਲੀ ਅਤੇ ਮਾੜੀ ਹਾਲਤ ਕਾਰਨ ਕਿਸਾਨ ਲਗਾਤਾਰ ਖੁਦਕਸ਼ੀਆਂ ਦੇ ਰਾਹ ਪੈ ਚੁੱਕੇ ਹਨ। ਉੱਥੇ ਹੀ ਅੱਜ ਪਿੰਡ ਦੌਧਰ ਦੇ ਕਿਸਾਨ ਸੁਖਮੰਦਰ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਦੌਧਰ ਸ਼ਰਕੀ ਦੇ ਸੁਨਹਿਰੀ ਸੁਫਨਿਆਂ ਤੇ ਪਾਣੀ ਫਿਰ ਗਿਆ ਜਦੋਂ ਉਨਾਂ ਦੇ ਖੇਤ ਵਿੱਚ ਖੜੀ ਸੋਨੇ ਵਰਗੀ ਦੋ ਏਕੜ ਕਣਕ ਦੇਖਦਿਆਂ ਦੇਖਦਿਆਂ ਹੀ ਸੜ ਕੇ ਸੁਆਹ ਹੋ ਗਈ।ਅੱਜ ਦੁਪਿਹਰ ਤਕਰੀਬਨ ਦੁਪਿਹਰ ਦੋ ਵਜੇ ਦੇ ਕਰੀਬ ਸਾਰੇ ਪਿੰਡ ਦੌਧਰ ਵਿੱਚ ਹਫੜਾ ਦਫੜੀ ਮੱਚ ਗਈ ਜਦੋਂ ਪਿੰਡ ਦੇ ਧਾਰਮਿਕ ਸਥਾਨਾਂ ਤੇ ਅਨਾਂਊਸਮੈਟਾਂ ਹੋਈਆਂ ਕਿ ਸੁਖਮੰਦਰ ਸਿੰਘ ਪੁੱਤਰ ਸੰਤਾ ਦੇ ਖੇਤਾਂ ਵਿੱਚ ਅੱਗ ਲੱਗ ਗਈ ਹੈ।ਇਹ ਖਬਰ ਸੁਣਦਿਆਂ ਹੀ ਸਾਰੇ ਪਿੰਡ ਵਾਸੀਆਂ ਨੇ ਸੁਖਮੰਦਰ ਸਿੰਘ ਦੇ ਖੇਤਾਂ ਵੱਲ ਵਹੀਰਾਂ ਘੱਤ ਕਿ ਆਪੋ ਆਪਣੇ ਟਰੈਕਟਰ,ਪਾਣੀ ਵਾਲੀਆਂ ਬਾਲਟੀਆਂ, ਸਪਰੈਅ ਕਰਨ ਵਾਲੀਆਂ ਢੋਲੀਆਂ ਅਤੇ ਹੋਰ ਨੁਕਸਾਨ ਨੂੰ  ਬਚਾਉਣ ਲਈ ਕਣਕ ਦੀ ਫਸਲ ਨੂੰ ਹਲ੍ਹਾ ਨਾਲ ਵਾਹ ਕਿ ਇਕ ਘੰਟੇ ਦੀ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ ਗਿਆ।ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਅਤੇ ਜਸਪ੍ਰੀਤ ਸਿੰਘ ਦੌਧਰ ਨੇ ਦੱਸਿਆ ਕਿ ਇਹ ਅੱਗ 2 ਵਜੇ ਬਿਜਲੀ ਛੱਡਣ ਤੇ ਤਾਰਾਂ ਦੇ ਸਪਾਰਕ ਕਾਰਨ ਲੱਗੀ ਹੈ।ਇਸ ਸਬੰਧੀ ਬਿਜਲੀ ਅਧਿਕਾਰੀਆਂ ਨੂੰ ਕਈ ਵਾਰ ਲਿਖ ਕੇ ਦੇ ਚੁੱਕੇ ਹਾਂ ਕਿ ਇਸ ਸੁੱਚ ਨੂੰ ਬਦਲਿਆ ਜਾਵੇ ਪਰ ਸੁੱਚ ਨੂੰ ਬਦਲੀ ਨਹੀਂ ਕੀਤਾ ਗਿਆ ਜੋ ਕਿ ਅੱਗ ਲੱਗਣ ਦਾ ਕਾਰਨ ਬਣਿਆ।ਅੱਗ ਨੂੰ ਬਝਾਉਣ ਲਈ ਨੇੜੇ ਹੀ ਕਣਕ ਵੱਢ ਰਹੇ ਪ੍ਰਵਾਸੀ ਮਜ਼ਦੂਰਾਂ ਦਾ ਕਾਫੀ ਯੋਗਦਾਨ ਰਿਹਾ। ਇਸ ਮੌਕੇ ’ਤੇ ਹਲਕਾ ਪਟਵਾਰੀ ਸੁਖਦੇਵ ਸਿੰਘ ਨੇ ਆ ਕਿ ਮੁਆਇਨਾ ਕੀਤਾ। ਇਸ ਮੌਕੇ ਤੇ ਹੋਰ ਕੋਈ ਵੀ ਹੋਰ ਉਚਿਤ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ।

WRITTEN BY