Skip to content
Independent perspectives. Global stories.
BREAKING

ਸਰਹਿੰਦ ਨਹਿਰ ’ਚ ਨਹਾਉਣ ਗਏ 4 ਬੱਚੇ ਡੁੱਬੇ, 2 ਦੀ ਮੌਤ

Share this story

ਰਾਮਪੁਰਾ ਫੂਲ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸਰਹਿੰਦ ਨਹਿਰ ਵਿਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਦੋ ਬੱਚਿਆਂ ਨੂੰ ਲੋਕਾਂ ਵਲੋਂ ਬਚਾਅ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸਥਾਨਕ ਇਲਾਕੇ ਦੇ ਚਾਰ ਬੱਚੇ ਗਰਮੀ ਜ਼ਿਆਦਾ ਹੋਣ ਕਾਰਨ ਰਾਮਪੁਰਾ ਫੂਲ ‘ਚੋਂ ਲੰਘਦੀ ਸਰਹਿੰਦ ਨਹਿਰ ਵਿਚ ਨਹਾਉਣ ਗਏ ਸਨ। ਨਹਿਰ ਵਿਚ ਪਾਣੀ ਘੱਟ ਹੋਣ ਕਾਰਨ ਬੱਚੇ ਨਹਿਰ ਦੇ ਵਿਚਾਲੇ ਚਲੇ ਗਏ ਅਤੇ ਤੈਰਨਾ ਨਾ ਆਉਣ ਕਾਰਨ ਡੁੱਬ ਗਏ। ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਦੋ ਬੱਚਿਆਂ ਨੂੰ ਬਚਾਅ ਲਿਆ ਗਿਆ। ਮ੍ਰਿਤਕ ਬੱਚਿਆਂ ਦੀ ਉਮਰ 11 ਤੋਂ 12 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਗੁਰਦੁਆਰੇ ‘ਚ ਸਰਪੰਚ ਨੂੰ ਮਾਰੀ ਗੋਲੀ- ਚੰਡੀਗੜ ਦੇ ਸੈਕਟਰ 38 ਵੈਸਟ ਵਿਚ ਮੌਜੂਦ ਗੁਰਦੁਆਰਾ ਸੰਤ ਸਰ ਸਾਹਿਬ ‘ਚ ਇਕ ਸਮਾਗਮ ਹੋ ਰਿਹਾ ਸੀ ਕਿ ਸਮਾਗਮ ਤੋਂ ਬਾਹਰ ਕੁਝ ਲੋਕਾਂ ਦਾ ਆਪਸੀ ਪੁਰਾਣੀ ਰੰਜਸ਼ ਦੇ ਚਲਦਿਆਂ ਟਕਰਾਅ ਹੋ ਗਿਆ।ਇਸ ਟਕਰਾਅ ਵਿਚ ਇਕ ਵਿਅਕਤੀ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਬਾਰੇ ਦੱਸਿਆ ਜਾ ਰਿਹਾ ਹੈ।

WRITTEN BY