ਨਵੀਂ ਦਿੱਲੀ- ਦੇਸ਼ ਦੇ 9 ਸੂਬਿਆਂ ‘ਚ ਇਕ ਲੋਕ ਸਭਾ ਅਤੇ 10 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਖਤਮ ਹੋ ਚੁੱਕੀਆਂ ਹਨ। ਇਨ੍ਹਾਂ ਦੇ ਨਤੀਜੇ 13 ਅਪ੍ਰੈਲ ਨੂੰ ਐਲਾਨੇ ਜਾਣਗੇ। ਜਿਨ੍ਹਾਂ ਸੂਬਿਆਂ ‘ਚ ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਈਆਂ, ਉਨ੍ਹਾਂ ‘ਚ ਆਸਾਮ ਦੀ ਧੇਮਾਜੀ ਸੀਟ, ਹਿਮਾਚਲ ਪ੍ਰਦੇਸ਼ ਦੀ ਭੋਰੰਜ, ਮੱਧ ਪ੍ਰਦੇਸ਼ ਦੀ ਅਟੇਰ ਅਤੇ ਬਾਂਧਵਗੜ੍ਹ ਸੀਟ, ਪੱਛਮੀ ਬੰਗਾਲ ਦੀ ਕਾਂਠੀ, ਦਿੱਲੀ ਦੀ ਰਾਜੌਰੀ ਗਾਰਡਨ, ਰਾਜਸਥਾਨ ਦੀ ਧੌਲਪੁਰ, ਕਰਨਾਟਕ ਦੀ ਨੰਜਨਗੜ੍ਹ ਅਤੇ ਝਾਰਖੰਡ ‘ਤੇ ਪਾਕੁੜ ਜ਼ਿਲੇ ਦੀ ਲਿੱਟੀਪਾੜਾ ਵਿਧਾਨ ਸਭਾ ਸੀਟ ਸ਼ਾਮਲ ਹੈ।ਜੰਮੂ-ਕਸ਼ਮੀਰ ਦੀ ਸ਼੍ਰੀਨਗਰ ਲੋਕ ਸਭਾ ਸੀਟ ‘ਤੇ ਜ਼ਿਮਨੀ ਚੋਣ ’ਚ ਸਿਰਫ 6.5 ਫੀਸਦੀ ਵੋਟਿੰਗ ਹੋਈ। ਦਹਿਸ਼ਤ ਕਾਰਨ ਲੋਕ ਵੋਟਾਂ ਪਾਉਣ ਲਈ ਘਰਾਂ ਤੋਂ ਬਾਹਰ ਨਹੀਂ ਨਿਕਲੇ ਜਿਸ ਕਾਰਨ ਘੱਟ ਪੋਲਿੰਗ ਹੋਈ ਹੈ।



