Skip to content
Independent perspectives. Global stories.
BREAKING

ਫਗਾਵਾੜਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਕਾਮਯਾਬੀ

Share this story

image ਫਗਵਾੜਾ, 8 ਅਪ੍ਰੈਲ (ਪਰਵਿੰਦਰ ਜੀਤ ਸਿੰਘ)- ਸੰਦੀਪ ਕੁਮਾਰ ਸ਼ਰਮਾ ਪੀ.ਪੀ. ਐੱਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਹਰਵਿੰਧਰ ਸਿੰਘ ਪੀ.ਪੀ.ਐੱਸ., ਪੁਲਿਸ ਕਪਤਾਨ, ਸਬ ਡਵੀਜ਼ਨ ਫਗਵਾੜਾਂ ਦੀਆਂ ਹਦਾਇਤਾਂ ਤੇ ਦੇਵ ਦੱਤ ਸ਼ਰਮਾ ਪੀ.ਪੀ ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਫਗਵਾੜਾਂ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਗਵਾੜਾਂ ਅਤੇ ਇੰਚਾਰਜ ਸੀ.ਆਈ.ਏ. ਸਟਾਫ ਫਗਵਾੜਾਂ ਇੰਸਪੈਕਟਰ ਸੁਖਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਗਵਾੜਾਂ ਅਤੇ ਇੰਚਾਰਜ ਸੀ.ਆਈ.ਏ. ਸਟਾਫ਼ ਫਗਵਾੜਾ ਇੰਸਪੈਕਟਰ ਇੰਦਰਜੀਤ ਸਿੰਘ ਦੀ ਹਦਾਇਤਾਂ ਮੁਤਾਬਿਕ  ਮਿਤੀ 5 ਅਪ੍ਰੈਲ 17 ਨੂੰ ਗ੍ਰਿਫਤਾਰ ਕੀਤੇ ਗਏ ਪੁਨੀਤ ਕੁਮਾਰ ਉਰਫ਼ ਪੁਨੀਤ ਪੁੱਤਰ ਚੰਦਰ ਸ਼ੇਖਰ ਵਾਸੀ ਗਲੀ ਨੰਬਰ 1 ਪਟੇਲ ਨਗਰ ਫਗਵਾੜਾਂ ਨੇ ਪੁਛਗਿੱਛ ਦੋਰਾਨ ਦੱਸਿਆ ਸੀ ਕਿ ਉਹ ਇਹ ਨਸ਼ੀਲੇ ਕੈਪਸੂਲ ਤੇ ਨਸ਼ੀਲੀਆ ਗੋਲੀਆ ਵਿਕਾਸ ਛਾਬੜਾ ਉਰਫ਼ ਰਾਜੂ ਪੁੱਤਰ ਕੇਵਲ ਕ੍ਰਿਸ਼ਨ ਪਟੇਲ ਨਗਰ ਫਗਵਾੜਾ ਪਾਸੋ ਲੈਂਦਾ ਹੇ। ਜਿਸ ਕਰਕੇ ਵਿਕਾਸ ਛਾਬੜਾ ਉਰਫ਼ ਰਾਜੂ ਤੇ ਨਿਗਰਾਨੀ ਰੱਖੀ ਜਾ ਰਹੀ ਸੀ। ਤਾਂ ਮਿਤੀ 07 ਅਪ੍ਰੈਲ 2017 ਨੂੰ ਏ.ਐਸ.ਆਈ ਸੁਖਵਿੰਦਰ ਸਿੰਘ ਨੇ ਟੀ-ਪੁਆਇੰਟ ਇੰਡਸਟਰੀ ਏਰੀਆ ਪਰ ਦੌਰਾਨੇ ਨਾਕਾਬੰਦੀ ਮੋਟਰਸਾਈਕਲ ਨੰਬਰੀ ਪੀ ਬੀ 36 ਜੀ 2689 ਨੂੰ ਰੋਕ ਕੇ ਮੋਟਰਸਾਈਕਲ ਚਾਲਕ ਦਾ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਵਿਕਾਸ ਛਾਬੜਾ ਪੁੱਤਰ ਕੇਵਲ ਕ੍ਰਿਸ਼ਨ ਫਗਵਾੜਾ ਦੱਸਿਆ। ਜਿਸ ਦੇ ਮੋਟਰਸਾਈਕਲ ਦੇ ਹੈਂਡਲ ਨਾਲ ਟੰਗੇ ਹੋਏ ਬੈਗ ਨੂੰ ਚੈਕ ਕਰਨ ਤੇ 8050 ਨੀਲੇ ਨਸ਼ੀਲੇ ਅਤੇ 12000 ਦੇ ਕਰੀਬ ਹੋ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆ। ਜਿਸ ਤੇ ਮੁਕਦਮਾ ਨੰ 58 ਮਿਤੀ 07 ਅਪ੍ਰੈਲ ਨੂੰ ਥਾਣਾ ਸਿਟੀ ਫਗਵਾੜਾਂ ਦਰਜ ਰਜਿਸਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀ ਵਿਕਾਸ ਤੋਂ ਰਿਮਾਂਡ ‘ਚ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਇਸ ਨੇ ਮੰਨਿਆ ਹੈ ਕਿ ਉਸ ਨੇ 180 ਡੱਬੇ ਨਸ਼ੀਲੇ ਕੈਪਸੂਲ ਜੋ ਕਿ ਇੱਕ ਡੱਬੇ ਵਿਚ 200 ਕੈਪਸੂਲ ਕੁੱਲ 36000 ਕੈਪਸੂਲ ਲੁਦਿਆਣਾ ਦੇ ਇੱਕ ਵਿਉਪਾਰੀ ਪਾਸੋਂ ਬਿਲਟੀ ਕਰਵਾਈ ਹੋਈ ਹੈ ਜੋ ਕਿ ਹਰਜੀਤ ਟਰਾਂਸਪੋਰਟ ਕਾਰਪੋਰੇਸ਼ਨ ਸੈਂਟਰਲ ਟਾਊਨ ਫਗਵਾੜਾ ਤੋਭ ਬਰਾਮਦ ਕਰਵਾ ਦਿੱਤੇ ਹਨ। ਪਹਿਲਾਂ ਵੀ ਐਨ.ਡੀਪੀ ਐਸ ਐਕਟ ਦੇ ਮੁਕੱਦਮੇ ਦਰਜ਼ ਹਨ ਅਤੇ ਇਹ ਫਗਵਾੜਾਂ, ਨਵਾਂ ਸ਼ਹਿਰ ਅਤੇ ਜਲੰਧਰ ਦੇ ਏਰੀਆ ਦੇ ਥੋਕ ਦੇ ਵਿਉਪਾਰੀਆਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸਪਲਾਈ ਕਰਦਾ ਸੀ, ਜਿਨਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।

WRITTEN BY