ਧਨੌਲਾ, 8 ਐਪ੍ਰਲ (ਸਰਾਜ ਘਨੌਰ, ਇਕਬਾਲ ਨਹਿਲ)- ਬੀਤੇ ਦਿਨ ਬਠਿੰਡਾ-ਚੰਡੀਗੜ੍ਹ ਕੌਮੀ ਮੁੱਖ ਮਾਰਗ ਤੇ ਪਿੰਡ ਬਡਬਰ ਨੇੜੇ ਬਣ ਰਹੇ ਟੂਲ ਪਲਾਜਾ ਤੇ ਜੇਸੀਬੀ ਅਤੇ ਕਾਰ ’ਚ ਹੋਈ ਭਿਆਨਕ ਟੱਕਰ ਨਾਲ ਕਾਰ ਸਵਾਰ ਗੰਭੀਰ ਰੂਪ ’ਚ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਤਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਭਦੌੜ ਆਪਣੀ ਗੱਡੀ ਤੇ ਦਿੱਲੀ ਜਾ ਰਿਹਾ ਸੀ । ਜਦੋ ਹੀ ਉਹ ਬਡਬਰ ਨੇੜੇ ਬਣ ਰਹੇ ਔਲ ਪਲਾਜ਼ਾ ਨਜਦੀਕ ਪਹੁੰਚਿਆ ਤਾ ਜੇਸੀਬੀ ਨਾਲ ਟੱਕਰ ਹੋ ਗਈ ਜਿਸ ਨਾਲ ਸਤਵਿੰਦਰ ਸਿੰਘ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਜਿਸ ਨੂੰ ਜੇਰੇ ਇਲਾਜ਼ ਲਈ 108 ਐਬੂਲੈਂਸ਼ ਦੇ ਪਾਇਲਟ ਰਾਜੇਸ਼ ਕਮਾਰ ਸ਼ਾਹੀ, ਈ ਐਮਟੀ ਜਸਵੰਤ ਸਿੰਘ ਨੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ।
ਸੜ੍ਹਕ ਹਾਦਸੇ ਦੌਰਾਨ ਕਾਰ ਚਾਲਕ ਗੰਭੀਰ ਜ਼ਖ਼ਮੀਂ



