ਸਾਦਿਕ, 8 ਅਪ੍ਰੈਲ (ਗੁਰਵਿੰਦਰ ਔਲਖ)- ਨਜ਼ਦੀਕੀ ਪਿੰਡ ਦੀਪ ਸਿੰਘ ਵਾਲਾ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਠੇਕੇ ਤੇ ਜ਼ਮੀਨ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ ਤੇ ਅੱਜ ਉਹ ਕੰਬਾਇਨ ਦੁਆਰਾ ਕਣਕ ਦੀ ਕਟਾਈ ਕਰਵਾ ਰਿਹਾ ਸੀ ਕਿ ਕਣਕ ਨੂੰ ਵਿਚਾਲਿਉਂ ਇਕ ਦਮ ਅੱਗ ਲੱਗ ਗਈ। ਅੱਗ ਦੀਆਂ ਲਾਟਾਂ ਨਿਕਲਦੀਆਂ ਵੇਖ ਕੇ ਕਿਸੇ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਫੋਨ ਕਰਕੇ ਦੱਸਿਆ ਤਾਂ ਉਹਨਾਂ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਅਵਾਜ਼ ਦੇ ਦਿੱਤੀ ਜਿਸ ਤੇ ਸਾਰਾ ਪਿੰਡ ਘਟਨਾ ਵਾਲੀ ਥਾਂ ਆਪੋ ਆਪਣੇ ਸਾਧਨ ਭਾਵ ਪਾਣੀ ਵਾਲੀਆਂ ਟੈਂਕੀਆਂ, ਸਪਰੇਅ ਪੰਪ, ਟਰੈਕਟਰ ਮਗਰ ਹਲ ਆਦਿ ਪਾ ਕੇ ਪੁੱਜ ਗਿਆ ਤੇ ਅੱਗਤੇ ਕਾਬੂ ਪਾਇਆ। ਜ਼ਮੀਨ ਦੇ ਠੇਕਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਸਵਾ ਲੱਖ ਰੁਪਏ ਦੇ ਕਰੀਬ ਨਕੁਸਾਨ ਹੋ ਗਿਆ ਹੈ ਤੇ ਇਸ ਅਗਨੀ ਕਾਂਡ ਵਿਚ ਉਸ ਦੀ ਢਾਈ ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਦਿਕ ਦੇ ਮੁੱਖ ਅਫ਼ਸਰ ਅਮਰਿੰਦਰ ਸਿੰਘ ਐਸ.ਆਈ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਤੇਸਥਿਤੀ ਦਾ ਜਾਇਜ਼ਾ ਲਿਆ। ਉਹਨਾ ਇਹਿਤਿਆਤ ਲਈ ਅੱਗ ਬੁਝਾਊ ਅਮਲੇ ਨੂੰ ਫੋਨ ਕੀਤਾ ਤਾਂ ਅੱਗ ਬੁਝਾਊ ਅਮਲੇ ਦੀਆਂ ਦੋ ਗੱਡੀਆਂ ਮੌਕੇ ਤੇ ਪੁੱਜ ਗਈਆਂ ਪਰ ਪਿੰਡ ਵਾਸੀਆਂ ਨੇ ਆਪਣੇ ਏਕੇ ਦਾ ਸਬੂਤ ਦਿੰਦਿਆਂ ਪਹਿਲਾਂ ਹੀ ਅੱਗ ਤੇ ਕਾਬੂ ਪਾ ਲਿਆ ਸੀ। ਇਸ ਘਟਨਾ ਵਿਚ ਮਾਲੀ ਨੁਕਸਾਨ ਤਾਂ ਹੋ ਗਿਆ ਪਰ ਕਿਸੇ ਜਾਨਂ ਨੁਕਸਾਨ ਹੋਣਤੋਂ ਬਚਾਅ ਹੀ ਰਿਹਾ।
ਜੇਕਰ ਪਿੰਡ ਵਾਸੀ ਇਕੱਠੇ ਨਾ ਹੁੰਦੇ ਤੇ ਸਾਹਸੀ ਨੌਜੁਆਨ ਅੱਗ ਦੁਆਲੇ ਟਰੈਕਟਰ ਨਾਲ ਹਲ ਨਾ ਵਾਹੁੰਦੇ ਤਾਂ ਨਾਲ ਦੇ ਖੇਤਾਂ ਵਿਚ ਖੜ੍ਹੀ ਕਣਕ ਨੂੰ ਵੀ ਅੱਗ ਪੈ ਜਾਂਦੀ ਤਾਂ ਬਹੁਤ ਭਾਰੀ ਨੁਕਸਾਨ ਹੋ ਜਾਣਾ ਸੀ ਜਿਸ ਦੀ ਵਾਹਿਗੁਰੂ ਦੀ ਮਿਹਰ ਸਦਕਾ ਬੱਚਤ ਹੀ ਰਹੀ। ਅੱਗ ਲੱਗਣਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ । ਪਿੰਡ ਵਾਸੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਗਰੀਬ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਅਚਾਨਕ ਅੱਗ ਲੱਗਣ ਨਾਲ ਕਣਕ ਸੜ ਕੇ ਸੁਆਹ



