Skip to content
Independent perspectives. Global stories.
BREAKING

ਸਿੰਧ ਤੇ ਪਿਸ਼ਾਵਰ ਕੋਰਟ ਦੇ ਹੁਕਮਾਂ ਨਾਲ ਪਾਕਿਸਤਾਨ ਦੀ ਜਨਗਣਨਾ ਵਿੱਚ ਸਿੱਖਾਂ ਦਾ ਕਾਲਮ ਦਰਜ

Share this story

image ਸਿੰਧ, 8 ਅਪ੍ਰੈਲ (ਡਾ. ਗਿੱਲ)- ਪਾਕਿਸਤਾਨ ਦੀ ਜਨਗਣਨਾ ਦੇ ਫਾਰਮਾਂ ਵਿੱਚ ਸਿੱਖਾਂ ਦਾ ਕਾਲਮ ਨਾ ਹੋਣ ਕਰਕੇ ਪਾਕਿਸਤਾਨ ਦੇ ਸਿੱਖਾਂ ਵਿੱਚ ਭਾਰੀ ਰੋਸ ਸੀ। ਪਹਿਲਾ ਪਾਕਿਸਤਾਨ ਸਿੱਖ ਕੌਂਸਲ ਦੇ ਸਰਪ੍ਰਸਤ ਵੱਲੋਂ ਲਿਖਤੀ ਪਾਕਿਸਤਾਨ ਸਰਕਾਰ ਨੂੰ ਲਿਖ ਕੇ ਦਿੱਤਾ ਗਿਆ ਕਿ ਅਬਾਦੀ ਜਨਗਣਨਾ ਦੇ ਫਾਰਮ ਵਿੱਚ ਸਿੱਖਾਂ ਦਾ ਨਾਮ ਸ਼ਾਮਿਲ ਕੀਤਾ ਜਾਵੇ, ਪਰ ਜਦੋਂ ਦਿੱਤੀ ਮੌਹਲਤ ਅਨੁਸਾਰ ਪਾਕਿ ਸਰਕਾਰ ਵੱਲੋਂ ਨਾਮ ਨਾ ਸ਼ਾਮਿਲ ਕੀਤਾ ਗਿਆ ਤਾਂ ਪਾਕਿਸਤਾਨ ਸਿੱਖ ਕੌਂਸਲ ਨੇ ਸਿੰਧ ਅਤੇ ਪਿਸ਼ਾਵਰ ਕੋਰਟ ਦਾ ਦਰਵਾਜਾ ਖੜਕਾਇਆ। ਕੋਰਟ ਵੱਲੋਂ ਆਪਣੇ ਹੁਕਮ ਸੁਣਾਉਂਦਿਆਂ ਹੋਇਆਂ ਸਿੱਖਾਂ, ਪਾਰਸੀ, ਬੇਦੀ ਅਤੇ ਹੋਰ ਧਰਮਾਂ ਦੇ ਨਾਮ ਨੂੰ ਵੀ ਜਨਗਣਨਾ ਦੇ ਫਾਰਮ ਵਿੱਚ ਸ਼ਾਮਿਲ ਕਰਨ ਦੇ ਹੁਕਮ ਦੇ ਦਿੱਤੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਿੱਖਾਂ ਵੱਲੋਂ ਇਸ ਜਿੱਤ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਸਿੱਖਾਂ ਨੂੰ ਇਕਜੁੱਟ ਹੋ ਕੇ ਅਜਿਹੀਆਂ ਕੋਝੀਆਂ ਚਾਲਾਂ ਸਬੰਧੀ ਸੁਚੇਤ ਹੋਣ ’ਤੇ ਜ਼ੋਰ ਦਿੱਤਾ। ਪਾਕਿਸਤਾਨ ਸਿੱਖ ਕੌਂਸਲ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਸਿੱਖਾਂ ਲਈ ਇਕਜੁੱਟ ਹਨ।

WRITTEN BY