ਧੂਰੀ, 7 ਅਪ੍ਰੈਲ (ਸੰਜੀਵ ਸਿੰਗਲਾ)- ਧੂਰੀ ਦੇ ਨੇੜੇ ਪਿੰਡ ਧੂਰਾ ਵਿਖੇ ਗੂਰਤੇਜ ਸਿੰਘ ਪੁਤਰ ਬਲਵੀਰ ਸਿੰਘ ਵਾਸੀ ਕਕਰਾਲਾ ਨੇ ਧੂਰਾ ਪਿੰਡ ਦੇ ਡੇਰੇ ਦੀ 10 ਵਿਘੇ ਫਸਲੀ ਜਮੀਨ ਠੇਕੇ ਤੇ ਲੀਤੀ ਸੀ ਇਸ ਜਗਾ ਤੇ ਕਣਕ ਵੀਜੀ ਸੀ ਕਣਕ ਹੂਣ ਪਕ ਕੇ ਤਿਆਰ ਹੋ ਚੂਕੀ ਸੀ ਅਚਾਣਕ ਖੇਤ ਦੇ ਨਾਲ ਲਗੇ ਟਰਾਂਸ ਫਾਰਮ ਦੀਆਂ ਤਾਰਾ ਦੇ ਸਪਾਰਕ ਹੋਣ ਨਾਲ ਤਿਆਰ ਹੋਈ ਕਣਕ ਦੀ ਫਸਲ ਨੂੰ ਅਗ ਲਗ ਗਈ ਅਤੇ ਲਖਾਂ ਰੁਪੈ ਦੀ ਫਜਲ ਸੜਕੇ ਖਤਮ ਹੋ ਗਈ ਪਿੰਡ ਦੇ ਲੋਕਾਂ ਨੇ ਮੌਕੇ ’ਤੇ ਜਾਕੇ ਜਮੀਨ ਦੀ ਵਾਹੀ ਕਰਕੇ ਅਗ ਵਜਾਈ ਅਤੇ ਦੱਸਿਆ ਕੀ ਨਾਲ ਲਗਦੇ ਖੇਤਾ ਵਿਚ ਖੜੀ ਫਸਲ ਵਚ ਗਈ। ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੂੰਚ ਕੇ ਅਗ ਲਗਣ ਦੇ ਕਾਰਣ ਦੀ ਜਾਂਚ ਅਤੇ ਪਟਵਾਰੀ ਨੇ ਜਮੀਨ ਮਿਨਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਕੀ ਕਿਸਾਨ ਦੇ ਹੋਏ ਨੁਕਸਾਨ ਦਾ ਪਤਾ ਲੱਗ ਸਕੇ।
ਧੂਰੀ ਨੇੜੇ ਬਿਜਲੀ ਦੀਆਂ ਤਾਰਾਂ ਦੇ ਸਪਾਰਕ ਨਾਲ 10 ਵਿਘੇ ਕਣਕ ਦੀ ਫਸਲ ਸੜੀ



