June 13, 2026 11:40 am

ਆਸਾਰਾਮ ‘ਤੇ ਪਲਟੀ ਜੋਧਪੁਰ ਪੁਲਿਸ, ਨਹੀਂ ਹਟਾਈ ਜਬਰ ਜਨਾਹ ਦੀ ਧਾਰਾ

ਨਵੀਂ ਦਿੱਲੀ, 26 ਅਗਸਤ (ਪੀ.ਟੀ.)- ਜਿਸਮਾਨੀ ਸ਼ੋਸ਼ਣ ‘ਚ ਫਸੇ ਆਸਾਰਾਮ ਬਾਪੂ ਨੂੰ ਰਾਹਤ ਦੀ ਗੱਲ ਤੋਂ ਜੋਧਪੁਰ ਪੁਲਿਸ ਪਲਟ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਆਸਾਰਾਮ ਤੋਂ ਜਬਰ ਜਨਾਹ ਦੀ ਧਾਰਾ 376 ਨਹੀਂ ਹਟਾਈ ਗਈ ਹੈ। ਡੀ. ਸੀ. ਪੀ ਦਾ ਕਹਿਣਾ ਹੈ ਕਿ ਆਸਾਰਾਮ ਤੋਂ ਕੋਈ ਧਾਰਾ ਨਹੀਂ ਹਟਾਈ ਗਈ ਹੈ। ਇਸ ਤੋਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਜੋਧਪੁਰ ਪੁਲਿਸ ਨੇ ਆਸਾਰਾਮ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੇ ਖਿਲਾਫ ਧਾਰਾ 376 ਹਟਾਉਂਣ ਦਾ ਫੈਸਲਾ ਕੀਤਾ ਹੈ। ਉੱਧਰ ਜੋਧਪੁਰ ਪੁਲਿਸ ਸੰਮਨ ਲੈ ਕੇ ਅਹਿਮਦਾਬਾਦ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਪੁਲਿਸ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਸੀ ਕਿ ਆਸਾਰਾਮ ‘ਤੇ ਧਾਰਾ 354 ਦੇ ਤਹਿਤ ਸਿਰਫ ਜਿਸਮਾਨੀ ਸ਼ੋਸ਼ਣ ਦਾ ਮਾਮਲਾ ਹੀ ਚੱਲੇਗਾ।
asaram
ਹਾਲਾਂਕਿ ਜੋਧਪੁਰ ਪੁਲਿਸ ਨੇ ਕਿਹਾ ਹੈ ਕਿ ਉਸ ਦਾਕੋਲ ਆਸਾਰਾਮ ਦੇ ਖਿਲਾਫ ਸਮਰੱਥ ਸਬੂਤ ਹਨ। ਸ਼ੁਰੂਆਤ ‘ਚ ਜੋਧਪੁਰ ਪੁਲਿਸ ਵੀ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਕਤਰਾ ਰਹੀ ਸੀ। ਲਗਭਗ ਇੱਕ ਹਫਤੇ ਤੋਂ ਚੱਲ ਰਹੇ ਵਿਵਾਦ ਤੋਂ ਬਾਅਦ ਵੀ ਜੋਧਪੁਰ ਪੁਲਿਸ ਉਨ੍ਹਾਂ ਕੋਲੋਂ ਪੁੱਛਗਿਛ ਕਰਨ ਤੱਕ ਨਹੀਂ ਪਹੁੰਚੀ। ਹਾਲਾਂਕਿ ਅੱਜ ਜਰੂਰ ਪੁਲਿਸ ਨੇ ਆਸਾਰਾਮ ਨੂੰ ਪੁੱਛਗਿਛ ਲਈ ਸੰਮਨ ਭੇਜਿਆ ਹੈ।ਦੂਜੇ ਪਾਸੇ ਆਸਾਰਾਮ ਦੀ ਬੁਲਾਰਾ ਨੀਲਮ ਦੁੱਬੇ ਨੂੰ ਬੀਤੀ 23 ਅਗਸਤ ਨੂੰ ਸਿੱਖ ਗੁਰੂ ਦੇ ਖਿਲਾਫ਼ ਅਪਮਾਨ ਜਨਕ ਟਿੱਪਣੀਆਂ ਇੱਕ ਕੌਮੀ ਚੈਨਲ ਉੱਪਰ ਚੱਲ ਰਹੀ ਵਿਚਾਰ ਚਰਚਾ ਦੌਰਾਨ ਕਰਨੀਆਂ ਮਹਿੰਗੀਆਂ ਪੈ ਗਈਆਂ ਹਨ। ਦਿੱਲੀ ਦੇ ਸੰਸਦ ਮਾਰਗ ਥਾਣੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ‘ਤੇ ਧਾਰਾ 153 ਏ, 295 ਏ ਅਤੇ 298 ਦੇ ਤਹਿਤ ਮੁਕੱਦਮਾ ਨੰਬਰ 151/2013 ਦਰਜ ਕਰ ਲਿਆ ਗਿਆ ਹੈ। ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਇਸ ਘਟਨਾ ਨੂੰ ਅਤਿ ਦੁਰਭਾਗ ਪੂਰਨ ਦਸਦੇ ਹੋਏ ਦਾਅਵਾ ਕੀਤਾ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਦੇ ਪ੍ਰਤੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਕਾਰਜ ਹੈ। ਉਨ੍ਹਾਂ ਨੇ ਚੈਨਲ ਦੇ ਪ੍ਰਬੰਧਕਾਂ ਵੱਲੋਂ ਇਸ ਪ੍ਰੋਗਰਾਮ ਦਾ ਪ੍ਰਸਾਰਨ ਨਾ ਰੋਕੇ ਜਾਣ ਲਈ ਸਿੱਖ ਕੌਮ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਇਸ ਮਸਲੇ ‘ਤੇ ਸਿੱਖ ਕੌਮ ਦੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਆਸਾਰਾਮ ਬਾਪੂ ਦੀ ਬੁਲਾਰਾ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ‘ਤੇ ਆਸਾਰਾਮ ਬਾਪੂ ਨਾਲ ਵੀ ਆਪਣਾ ਪੱਖ ਰੱਖਣ ਦੀ ਗੁਜ਼ਾਰਿਸ਼ ਕਰਦੇ ਹੋਏ ਕਿਹਾ ਕਿ ਹਮੇਸ਼ਾ ਕਿਸੇ ਦੇ ਬੁਲਾਰੇ ਵੱਲੋਂ ਕਹੀ ਗਈ ਕੋਈ ਵੀ ਗੱਲ ਨੂੰ ਕਿਸੇ ਵਿਅਕਤੀ ਦੇ ਵਿਚਾਰਾਂ ਦੇ ਤੌਰ ‘ਤੇ ਹੀ ਜਾਣਿਆ ਜਾਂਦਾ ਹੈ।

Send this to a friend