ਜਲਾਲਾਬਾਦ, 6 ਅਪ੍ਰੈਲ (ਜੋਨੀ ਦਰਗਨ, ਸਚਿਨ ਮੋਂਗਾ)- ਜਲਾਲਾਬਾਦ ਏਰੀਆ ਬਾਰਡਰ ਏਰੀਆ ਹੋਣ ਕਾਰਨ ਇਥੇ ਨਸ਼ੇ ਦੇ ਸੋਦਾਗਰ ਆਏ ਦਿਨ ਪਾਕਿਸਤਾਨ ਤਾਂ ਨਸ਼ਾ ਤਸਕਰੀ ਦੀਆਂ ਸਾਜਿਸ਼ ਕਰਦੇ ਰਹਿੰਦੇ ਹਨ, ਜਿਸ ਨੂੰ ਆਏ ਦਿਨ ਬੀ.ਐ੍ਯ੍ਯੱਸ.ਐ੍ਯ੍ਯ੍ਯੱਫ ਦੇ ਨੌਜਵਾਨ ਅਸਫਲ ਬਣਾ ਦਿੰਦੇ ਹਨ। ਅਜਿਹਾ ਹੀ ਬੀਤੀ ਰਾਤ ਹੋਇਆ। 117 ਬਟਾਲੀਅਨ ਦੇ ਪਿੰਡ ਫਲੀਆਂ ਵਾਲਾ ਵਿਖੇ ਸਥਿਤ ਹੈੱਡ ਕਵਾਟਰ ਤੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਚੀਫ ਕਮਾਡੈਂਟ ਐਸ.ਪੀ ਸਿੰਘ ਨੇ ਦੱਸਿਆ ਕਿ ਜਦ ਕਣਕ ਦੀ ਫਸਲ ਜੋਬਣ ’ਤੇ ਹੁੰਦੀ ਹੈ ਤਾਂ ਉਸ ਵੇਲੇ ਅਜਿਹੇ ਨਸ਼ਾ ਤੱਸਕਰ ਫਾਇਦਾ ਊਠਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਇਸ ਦੀ ਆੜ ’ਚ ਤਸਕਰੀ ਨੂੰ ਅੰਜਾਬ ਦੇ ਸੱਕਣ, ਪਰ ਇਨ੍ਹਾਂ ਦਿਨਾਂ ’ਚ ਬੀ.ਐ੍ਯ੍ਯੈੱਸ.ਐ੍ਯ੍ਯ੍ਯੱਫ ਵਲੋਂ ਚੋਕਸੀ ਵਧਾ ਦਿੱਤੀ ਜਾਦੀ ਹੈ ਤਾਂ ਜੋ ਇਨ੍ਹਾਂ ਦੀਆਂ ਹਰਕਤਾਂ ’ਤੇ ਨਜ਼ਰ ਰੱਖੀ ਜਾ ਸਕੇ।
ਉਨ੍ਹਾਂ ਦੱ੍ਯਸਆ ਕਿ 5-6 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਬਾਰਡਰ ਪੋਸਟ ਜੋਗਾ ਫੌਜਾਂ ਸਿੰਘ ਵਾਲਾ ਵਿਖੇ ਲਗਭਗ ਸਾਢੇ ਤਿੰਨ ਵਜੇ ਉਨ੍ਹਾਂ ਦੇ ਨੌਜਵਾਨਾਂ ਨੂੰ ਖੇਤਾਂ ’ਚ ਕੁਝ ਹਲਚੱਲ ਮਹਿਸੂਸ ਹੋਈ ਤੇ ਤਸਕਰਾ ਨੂੰ ਚੈਲੰਜ ਕੀਤਾ ਜਿਸ ਤੇ ਦੋ ਰੋਂਦ ਫਾਇਅਰ ਕੀਤੇ ਤੇ ਉਕਤ ਵਿਅਕਤੀ ਹੈਰੋਇਨ ਦੇ ਪੈਕਟ ਉਥਸ ਛੱਡ ਕੇ ਪਾਕਿਸਤਾਨ ਵਾਲੇ ਪਾਸੇ ਦੋੜ ਪਏ।
ਉਕਤ ਵਿਅਕਤੀ ਹਨੇਰੇ ਦਾ ਫਾਇਦਾ ਤੇ ਪੇ ਰਹੇ ਮੀਂਹ ਦਾ ਫਾਇਦਾ ਉਠਾ ਕੇ ਦੌੜਨ ਵਿੱਚ ਸਫਲ ਹੋ ਗਏ। ਸਵੇਰੇ ਲਗਭਗ 7 ਵਜੇ ਜਦੋਂ ਪੂਰੇ ਇਲਾਕੇ ਦੀ ਜਾਂਚ ਕੀਤੀ ਗਈ ਤਾਂ ਪੰਜ ਪੈਕਟ ਹੈਰੋਇਨ ਦੇ ਬਰਾਮਦ ਹੋਏ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ ਲਗਭਗ 26 ਕਰੋੜ ਹੈ।
ਬੀ.ਐੱਸ.ਐੱਫ. ਵੱਲੋਂ 5 ਕਿਲੋ 300 ਗ੍ਰਾਮ ਹੈਰੋਇਨ ਬਰਾਮਦ



