ਹੰਡਿਆਇਆ, 6 ਅਪ੍ਰੈਲ (ਗੁਰਮੀਤ ਸਿੰਘ ਬਰਨਾਲਾ)- ਕਸਬਾ ਹੰਡਿਆਇਆ ਦੀ ਪੁਲਿਸ ਚੌਕੀ ਵਿੱਚ ਸ.ਕੁਲਦੀਪ ਸਿੰਘ ਐਸਐਚਓ ਥਾਣਾ ਸਦਰ ਬਰਨਾਲਾ ਨੇ ਮੈਡੀਕਲ ਸਟੋਰ ਮਾਲਕਾਂ ਅਤੇ ਪ੍ਰੈਕਟਿਸ ਕਰਨ ਵਾਲਿਆਂ ਨਾਲ ਮੈਡੀਕਲ ਨਸ਼ੇ ਨੂੰ ਰੋਕਣ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਬੋਲਦਿਆਂ ਐਸ.ਐਚ.ਓ ਕੁਲਦੀਪ ਸਿੰਘ ਨੇ ਮੈਡੀਕਲ ਸਟੋਰ ਮਾਲਕਾਂ ਨੂੰ ਦੱਸਿਆ ਪੰਜਾਬ ਸਰਕਾਰ ਦੀਆਂ ਹਰ ਤਰ੍ਹਾਂ ਦੇ ਨਸ਼ੇ ਨੂੰ ਰੋਕਣ ਦੀਆਂ ਸਖਤ ਹਦਾਇਤਾਂ ਹਨ। ਜਿਸ ਦੇ ਚਲਦੇ ਪੁਲਿਸ ਪ੍ਰਸਾਸ਼ਨ ਪੂਰੀ ਮੁਸਤੈਦੀ ਨਾਲ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰ ਰਿਹਾ ਹੈ । ਉਨ੍ਹਾਂ ਮੈਡੀਕਲ ਸਟੋਰ ਮਾਲਕਾਂ ਅਤੇ ਪ੍ਰੈਕਟਿਸ ਕਰਨ ਵਾਲਿਆਂ ਤੋ ਨਸ਼ੇ ਨੂੰ ਰੋਕਣ ਸਬੰਧੀ ਸਹਿਯੋਗ ਮੰਗਦਿਆਂ ਕਿਹਾ ਕਿ ਕਿਸੇ ਮੈਡੀਕਲ ਸਟੋਰ ਉਪਰ ਨਾਰਕੋਟਿਕ ਅੰਦਰ ਆਉਂਦੇ ਸਾਲਟ ਨਾ ਵੇਚੇ ਜਾਣ, ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਬਖਸਿਆ ਨਹੀਂ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਏਐਸਆਈ ਚੌਂਕੀ ਇੰਚਾਰਜ ਸੇਰ ਸਿੰਘ, ਗੁਰਮੀਤ ਸਿੰਘ, ਨਛੱਤਰ ਸਿੰਘ ਮੁਨਸ਼ੀ, ਜਸਵਿੰਦਰ ਸਿੰਘ ਬਰਾੜ, ਕਾਲਾ ਸਿੰਘ, ਗੁਰਇਕਬਾਲ ਸਿੰਘ ਅਤੇ ਮੈਡੀਕਲ ਸਟੋਰ ਮਾਲਕ ਬਿਕਰਮਜੀਤ ਸਿੰਘ, ਸੁਖਬੀਰ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ, ਲੱਕੀ, ਮੁਨੀਸ਼ ਕੁਮਾਰ, ਗੁਰਨੈਬ ਸਿੰਘ, ਅਸੋਕ ਕੁਮਾਰ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।
ਐਸਐਚਓ ਸਦਰ ਨੇ ਕੀਤੀ ਮੈਡੀਕਲ ਸਟੋਰ ਮਾਲਕਾਂ ਨਾਲ ਮੀਟਿੰਗ



